7 ਚੀਨੀ ਕੰਪਨੀਆਂ ਦੇ ਐੱਨ -95 ਮਾਸਕ ਵਾਇਰਸ ਰੋਕਣ ਯੋਗ ਨਹੀਂ : ਅਮਰੀਕਾ

830
Share

ਵਾਸ਼ਿੰਗਟਨ, 8 ਮਈ (ਪੰਜਾਬ ਮੇਲ)-  ਅਮਰੀਕਾ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਚੀਨ ਦੀਆਂ ਸੱਤ ਕੰਪਨੀਆਂ ਦੇ ਐੱਨ-95 ਮਾਸਕਾਂ ਨੂੰ ਘਟੀਆ ਕਰਾਰ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਮਾਸਕ ਇਸ ਵਾਇਰਸ ਨੂੰ ਰੋਕਣ ਯੋਗ ਨਹੀਂ ਹਨ। ਅਮਰੀਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਜਾਂਚ ਵਿਚ ਪਤਾ ਲੱਗਿਆ ਹੈ ਕਿ 7 ਚੀਨੀ ਕੰਪਨੀਆਂ ਦੇ ਐੱਨ -95 ਮਾਸਕ ਘਟੀਆ ਹਨ ਅਤੇ ਵਾਇਰਸ ਨੂੰ ਰੋਕਣ ਵਿਚ ਸਮਰੱਥ ਨਹੀਂ ਹਨ। ਅਮਰੀਕਾ ਨੇ ਚੀਨੀ ਕੰਪਨੀਆਂ ਵਲੋਂ ਬਣਾਏ ਗਏ ਐੱਨ-19 ਦੀ ਗੁਣਵੱਤਾ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਰੱਦ ਕਰ ਦਿੱਤਾ ਹੈ, ਇਨ੍ਹਾਂ ਵਿਚ ਸੀ. ਟੀ. ਟੀ., ਡੈਡੀਬੇਬੀ, ਡਾਂਗਗੁਆਨ ਸ਼ਿਆਂਡਾ ਮੈਡੀਕਲ ਉਪਕਰਣ ਕੰਪਨੀ, ਗੁਆਂਗਡੋਂਗ ਫੇਈ ਫੈਨ ਅਮਸਟਾਰ ਟੈਕਨਾਲੋਜੀ, ਗੁਆਂਗਡੋਂਗ ਨਿਯੋਕਾਂਗ ਮੈਡੀਕਲ ਟੈਕਨਾਲੋਜੀ ਕੋ. ,ਹੁਈਜ਼ੂ ਹੁਈਨੋ ਟੈਕਨੋਲੋਜੀ ਅਤੇ ਲੰਸ਼ਾਨ ਸ਼ੈਂਡਨ ਟੈਕਨੋਲੋਜੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਕਈ ਦੇਸ਼ਾਂ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮੈਡੀਕਲ ਉਪਰਕਣ ਭੇਜੇ ਸਨ, ਜਿਨ੍ਹਾਂ ਦੀ ਗੁਣਵੱਤਾ ਨੂੰ ਲੈ ਕੇ ਕਈ ਦੇਸ਼ਾਂ ਨੇ ਸਵਾਲ ਚੁੱਕੇ ਹਨ। ਇਨ੍ਹਾਂ ਦੇਸ਼ਾਂ ਦਾ ਕਹਿਣਾ ਹੈ ਕਿ ਚੀਨ ਉਨ੍ਹਾਂ ਨੂੰ ਨਕਲੀ ਮਾਸਕ ਅਤੇ ਕੋਰੋਨਾ ਟੈਸਟ ਲਈ ਘਟੀਆ ਮੈਡੀਕਲ ਜਾਂਚ ਕਿੱਟਾਂ ਭੇਜ ਰਿਹਾ ਹੈ, ਜੋ ਕਿ ਬਿਲਕੁਲ ਵੀ ਲਾਭਦਾਇਕ ਨਹੀਂ ਹਨ।  ਚੀਨ ਨੇ ਭਾਰਤ, ਕੈਨੇਡਾ, ਜਰਮਨੀ ਤੇ ਇਟਲੀ ਸਣੇ ਕਈ ਦੇਸ਼ਾਂ ਨੂੰ ਅਜਿਹੇ ਹੀ ਨਕਲੀ ਸਮਾਨ ਭੇਜ ਕੇ ਚੂਨਾ ਲਗਾਇਆ ਹੈ।


Share