7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਦੇ ਇਨ੍ਹਾਂ ਸ਼ਹਿਰਾਂ ਤੋਂ ਸੰਯੁਕਤ ਅਰਬ ਅਮੀਰਾਤ ਲਈ ਉਡਾਣਾਂ

1012
Share

ਆਬੂ ਧਾਬੀ, 6 ਅਗਸਤ (ਪੰਜਾਬ ਮੇਲ)-  ਭਾਰਤ ਦੇ ਕੁੱਝ ਸ਼ਹਿਰਾਂ ਤੋਂ ਸੰਯੁਕਤ ਅਰਬ ਅਮੀਰਾਤ ਲਈ ਉਡਾਣਾਂ 7 ਅਗਸਤ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਖਲੀਜ ਟਾਈਮਜ਼ ਦੀ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਦੇ ਏਤੀਹਾਦ ਏਅਰਵੇਜ਼ ਨੇ ਕਿਹਾ ਕਿ ਹੈ ਕਿ ਕੁੱਝ ਭਾਰਤੀ ਸ਼ਹਿਰਾਂ ਤੋਂ ਆਬੂ ਧਾਬੀ ਲਈ ਉਡਾਣਾਂ ਦਾ ਸੰਚਾਲਨ 7 ਅਗਸਤ ਤੋਂ ਫਿਰ ਤੋਂ ਸ਼ੁਰੂ ਹੋਵੇਗਾ। ਇਸੇ ਕ੍ਰਮ ਵਿਚ 10 ਅਗਸਤ ਤੋਂ ਏਅਰਲਾਈਨ ਯੂ.ਏ.ਈ. ਦੀ ਯਾਤਰਾ ਲਈ 3 ਹੋਰ ਭਾਰਤੀ ਸ਼ਹਿਰਾਂ ਤੋਂ ਉਡਾਣਾਂ ਸ਼ੁਰੂ ਕਰੇਗੀ। ਨਾਲ ਹੀ ਟਰਾਂਜਿਟ ਯਾਤਰੀਆਂ ਲਈ ਪਾਕਿਸਤਾਨ ਦੇ 3 ਸ਼ਹਿਰਾਂ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋਂ ਵੀ ਉਡਾਣਾਂ ਦਾ ਸੰਚਾਲਣ ਸ਼ੁਰੂ ਕੀਤਾ ਜਾਵੇਗਾ। ਏਤੀਹਾਦ ਨੇ ਆਪਣੀ ਵੈਬਸਾਈਟ ’ਤੇ ਕਿਹਾ ਹੈ ਕਿ 7 ਤੋਂ 9 ਅਗਸਤ ਦਰਮਿਆਨ ਏਅਰਲਾਈਨ ਚੇਨਈ, ਕੋਚੀ, ਬੈਂਗਲੁਰੂ, ਤ੍ਰਿਵੇਂਦਰਮ ਅਤੇ ਨਵੀਂ ਦਿੱਲੀ ਤੋਂ ਸੇਵਾਵਾਂ ਦੀ ਸ਼ੁਰੂਆਤ ਕਰੇਗੀ।


Share