6.1 ਦੀ ਤੀਬਰਤਾ ਦੇ ਭੂਚਾਲ ਨਾਲ ਕੰਬਿਆ ਅਫਗਾਨਿਸਤਾਨ

15
Share

-150 ਤੋਂ ਵਧੇਰੇ ਲੋਕਾਂ ਦੀ ਮੌਤ
ਕਾਬੁਲ, 22 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਨਾਲ ਘੱਟੋ-ਘੱਟ 155 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਫਗਾਨਿਸਤਾਨ ਦੇ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ 6.1 ਤੀਬਰਤਾ ਦੇ ਭੂਚਾਲ ਨੇ ਦੱਖਣੀ ਅਫ਼ਗਾਨਿਸਤਾਨ ਨੂੰ ਹਿਲਾ ਦਿੱਤਾ ਹੈ, ਜਿਸ ਵਿਚ ਘੱਟੋ-ਘੱਟ 155 ਲੋਕਾਂ ਦੀ ਮੌਤ ਹੋ ਗਈ ਹੈ।
ਯੂ.ਐੱਸ. ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਦੇ ਦੱਖਣ ਵਿਚ ਸਥਿਤ ਕਸਬੇ ਖੋਸਟ ਤੋਂ 44 ਕਿਲੋਮੀਟਰ ਦੱਖਣ-ਪੱਛਮ ਵਿਚ ਬੁੱਧਵਾਰ ਸਵੇਰੇ ਭੂਚਾਲ ਆਇਆ। ਤਾਲਿਬਾਨ ਪ੍ਰਸ਼ਾਸਨ ਦੇ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਮੁਖੀ ਮੁਹੰਮਦ ਨਸੀਮ ਹੱਕਾਨੀ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਦੀ ਪੁਸ਼ਟੀ ਪਕਤਿਕਾ ਪ੍ਰਾਂਤ ਵਿਚ ਹੋਈ ਸੀ, ਜਿੱਥੇ 100 ਲੋਕ ਮਾਰੇ ਗਏ ਅਤੇ 250 ਜ਼ਖਮੀ ਹੋਏ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੂਰਬੀ ਪ੍ਰਾਂਤਾਂ ਨੰਗਰਹਾਰ ਅਤੇ ਖੋਸਤ ਵਿਚ ਵੀ ਮੌਤਾਂ ਹੋਈਆਂ ਹਨ।

Share