6 ਸਾਲ ਤੋਂ ਕਰੋਨਾ ਵਰਗੇ ਹਥਿਆਰਾਂ ਨਾਲ ਤੀਜੇ ਵਿਸ਼ਵ ਜੰਗ ਦੀ ਤਿਆਰੀ ਕਰ ਰਿਹੈ ਚੀਨ

109
Share

ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਦੀ ਸ਼ੁਰੂਆਤ ਸਾਲ 2019 ਦੇ ਆਖਿਰ ਵਿਚ ਚੀਨ ਤੋਂ ਹੋਈ ਅਤੇ ਇਸ ਨੇ ਤੇਜ਼ੀ ਨਾਲ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਦੁਨੀਆਂ ਅਜੇ ਵੀ ਇਸ ਸੰਕਟ ’ਚ ਫਸੀ ਹੋਈ ਹੈ। ਚੀਨ ਨੂੰ ਲੈ ਕੇ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸ਼ ਸਾਫ ਤੌਰ ’ਤੇ ਕਹਿ ਚੁੱਕੇ ਹਨ ਕਿ ਉਸ ਨੇ ਕੋਰੋਨਾਵਾਇਰਸ ਨੂੰ ਬਾਇਓਲਾਜੀਕਲ ਹਥਿਆਰ ਦੇ ਤੌਰ ’ਤੇ ਤਿਆਰ ਕੀਤਾ ਹੈ। ਨਾਲ ਹੀ ਕਈ ਦੇਸ਼ਾਂ ਨੇ ਤਾਂ ਇਸ ਮਾਮਲੇ ਵਿਚ ਚੀਨ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਹੁਣ ਅਮਰੀਕੀ ਜਾਂਚਕਰਤਾਵਾਂ ਨੇ ਕੁਝ ਵੱਡੇ ਖੁਲਾਸੇ ਕੀਤੇ ਹਨ, ਜਿਨ੍ਹਾਂ ਵਿਚ ਇਹ ਬਾਇਓ ਹਥਿਆਰ ਬਣਾਉਣ ਵਾਲੀ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਅਮਰੀਕੀ ਜਾਂਚਕਰਤਾਵਾਂ ਦੇ ਹੱਥ ਇਕ ਦਸਤਾਵੇਜ਼ ਲੱਗਾ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਕਿਹਾ ਹੈ ਕਿ ਚੀਨ ਦੇ ਵਿਗਿਆਨੀ ਪਿਛਲੇ 6 ਸਾਲ ਤੋਂ ਤੀਜੇ ਵਿਸ਼ਵ ਜੰਗ ਦੀ ਤਿਆਰੀ ਕਰ ਰਹੇ ਹਨ। ਜਿਸ ਨੂੰ ਕੋਰੋਨਾਵਾਇਰਸ ਵਰਗੇ ਬਾਇਓ ਲਾਜੀਕਲ ਅਤੇ ਜੈਨੇਟਿਕ ਹਥਿਆਰਾਂ ਨਾਲ ਲੜਿਆ ਜਾਵੇਗਾ। ਇਸ ਹੈਰਾਨ ਕਰ ਦੇਣ ਵਾਲੇ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਜੰਗ ਵਿਚ ਜਿੱਤ ਲਈ ਇਹ ਮੁੱਖ ਹਥਿਆਰ ਹੋਣਗੇ। ਇਸ ਵਿਚ ਲਿਖਿਆ ਹੈ ਕਿ ਉਹ ਬਿਹਤਰ ਸਥਿਤੀ ਕਿਹੜੀ ਹੋਵੇਗੀ, ਜਦੋਂ ਬਾਇਓ ਹਥਿਆਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਇਸ ਨਾਲ ਦੁਸ਼ਮਣ ਦੇ ਮੈਡੀਕਲ ਸਿਸਟਮ ’ਤੇ ਕੀ ਪ੍ਰਭਾਵ ਹੋਵੇਗਾ। ਚੀਨ 2015 ਤੋਂ ਹੀ ਸਾਰਸ ਕੋਰੋਨਾਵਾਇਰਸ ਨੂੰ ਫੌਜੀ ਸਮਰੱਥਾ ਦੇ ਤੌਰ ’ਤੇ ਵਰਤੋਂ ਕਰਨ ਦੀ ਤਿਆਰੀ ਕਰ ਰਿਹਾ ਸੀ। ਕਈ ਅਧਿਕਾਰੀ ਤਾਂ ਉਦੋਂ ਵੀ ਇਹ ਮੰਨਦੇ ਹਨ ਕਿ ਵਾਇਰਸ ਚੀਨੀ ਲੈਬ ਤੋਂ ਹੀ ਨਿਕਲਿਆ ਹੈ।

Share