50 ਫੀਸਦੀ ਸਮਰੱਥਾ ਨਾਲ ਦੇਸ਼ ‘ਚ 15 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾਘਰ

309
Share

ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਮੇਲ)- ਲਗਪਗ ਸੱਤ ਮਹੀਨੇ ਬਾਅਦ ਭਾਰਤ ‘ਚ ਸਿਨੇਮਾ ਹਾਲ ਖੁੱਲ੍ਹਣ ਦਾ ਰਸਤਾ ਸਾਫ਼ ਹੋ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਸਿਨੇਮਾ ਹਾਲ ਸਿਰਫ਼ 50 ਫ਼ੀਸਦੀ ਸਮਰੱਥਾ ਦੇ ਨਾਲ ਖੁੱਲ੍ਹਣਗੇ ਤੇ ਦੋ ਦਰਸ਼ਕਾਂ ‘ਚ ਇਕ ਸੀਟ ਖਾਲੀ ਰਹੇਗੀ। ਸਿੰਗਲ ਸਕਰੀਨ ਵਾਲੇ ਸਿਨੇਮਾ ਹਾਲ ‘ਚ ਟਿਕਟ ਵੇਚਣ ਦੀ ਛੋਟ ਦਿੱਤੀ ਗਈ ਹੈ, ਪਰ ਮਲਟੀਪਲੈਕਸ ਨੂੰ ਸਿਰਫ਼ ਆਨਲਾਈਨ ਬੁਕਿੰਗ ਦੀ ਇਜਾਜ਼ਤ ਹੋਵੇਗੀ।
ਸਿਨੇਮਾ ਹਾਲ ‘ਚ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਤੇ ਅੰਦਰ ਜਾਣ ਤੋਂ ਪਹਿਲਾਂ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਸਿਨੇਮਾ ਹਾਲ ਦੇ ਅੰਦਰ ਦਰਸ਼ਕਾਂ ਨੂੰ ਮਾਸਕ ਲਗਾ ਕੇ ਰਹਿਣਾ ਪਵੇਗਾ ਤੇ ਹਾਲ ਦੇ ਅੰਦਰ ਕਿਸੇ ਤਰ੍ਹਾਂ ਦੇ ਖਾਣ-ਪੀਣ ਦਾ ਸਾਮਾਨ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲ ਦੇ ਬਾਹਰ ਡਿੱਬਾ ਬੰਦ ਖੁਰਾਕੀ ਸਮੱਗਰੀ ਵੇਚਣ ਦੀ ਛੋਟ ਦਿੱਤੀ ਗਈ ਹੈ, ਪਰ ਇਸਦੇ ਲਈ ਆਨਲਾਈਨ ਪੇਮੈਂਟ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਦਰਸ਼ਕਾਂ ਦੀ ਥਰਮਲ ਸਕਰੀਨਿੰਗ ਦੇ ਨਾਲ ਹੀ ਗੇਟ ‘ਤੇ ਹੈਂਡ ਸੈਨੇਟਾਈਜ਼ਰ ਦਾ ਵੀ ਇੰਤਜ਼ਾਮ ਕਰਨਾ ਪਵੇਗਾ।


Share