5 ਹੱਤਿਆਵਾਂ ਕਰਨ ਵਾਲੇ ਦੋਸ਼ੀ ਨੂੰ ਜੇਲ੍ਹ ’ਚ ਬਿਤਾਉਣੀ ਪਵੇਗੀ ਪੂਰੀ ਜ਼ਿੰਦਗੀ

303
ਜਾਰੋਡ ਰਮੋਸ ਦੀ ਤਸਵੀਰ
Share

ਸੈਕਰਾਮੈਂਟੋ, 29 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 2018 ’ਚ ਮੈਰੀਲੈਂਡ ਦੀ ਕੈਪੀਟਲ ਗਜ਼ਟ ਅਖਬਾਰ ਦੇ 5 ਮੁਲਾਜ਼ਮਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਆਪਣੀ ਰਹਿੰਦੀ ਪੂਰੀ ਜ਼ਿੰਦਗੀ ਜੇਲ੍ਹ ਵਿਚ ਬਿਤਾਉਣੀ ਪਵੇਗੀ। ਅਨੇ ਅਰੁਨਡੇਲ ਕਾਊਂਟੀ ਰਾਜ ਦੇ ਅਟਾਰਨੀ ਦੇ ਬੁਲਾਰੇ ਟੀਆ ਲੈਵਿਸ ਅਨੁਸਾਰ ਦੋਸ਼ੀ ਜਾਰੋਡ ਰਮੋਸ ਨੂੰ ਬਿਨਾਂ ਜ਼ਮਾਨਤ ਦੇ ਜੀਵਨ ਕਾਲ ਲਈ ਜੇਲ੍ਹ ਵਿਚ ਰਹਿਣਾ ਪਵੇਗਾ। ਉਸ ਨੂੰ 5 ਉਮਰ ਕੈਦ ਸਜ਼ਾਵਾਂ ਸੁਣਾਈਆਂ ਗਈਆਂ ਹਨ। ਮੁਕੱਦਮੇ ਨਾਲ ਜੁੜੇ ਵਕੀਲਾਂ ਨੇ ਕਿਹਾ ਹੈ ਕਿ ਜਾਰੋਡ ਰਮੋਸ ਇਸੇ ਹੀ ਸਜ਼ਾ ਦਾ ਹੱਕਦਾਰ ਸੀ। ਅਦਾਲਤ ਨੇ ਦੋਸ਼ੀ ਦੇ ਪਾਗਲ ਹੋਣ ਦੀ ਦਲੀਲ ਰੱਦ ਕਰ ਦਿੱਤੀ। ਜਾਰੋਡ ਰਮੋਸ ਨੇ 28 ਜੂਨ, 2018 ਨੂੰ ਐਨਾਪੋਲਿਸ ਵਿਚ ਕੈਪੀਟਲ ਗਜ਼ਟ ਅਖਬਾਰ ਦੇ ਦਫਤਰ ਵਿਚ ਦਾਖਲ ਹੋ ਕੇ ਅੰਧਾਧੁੰਦ ਗੋਲੀਬਾਰੀ ਕੀਤੀ ਸੀ, ਜਿਸ ਵਿਚ 5 ਮੁਲਾਜ਼ਮ ਮਾਰੇ ਗਏ ਸਨ ਤੇ ਦੋ ਹੋਰ ਜ਼ਖਮੀ ਹੋ ਗਏ ਸਨ।

Share