5 ਸਿਖਰਲੇ ਅਮਰੀਕੀ ਸੰਗਠਨਾਂ ਵੱਲੋਂ ਐੱਚ-1ਬੀ ਵੀਜ਼ਾ ਪਾਬੰਦੀਆਂ ਨੂੰ ਚੁਣੌਤੀ

715

ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਯੂ.ਐੱਸ. ਚੈਂਬਰ ਆਫ਼ ਕਾਮਰਸ ਅਤੇ ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਜ਼ ਸਮੇਤ ਪੰਜ ਸਿਖਰਲੇ ਵਪਾਰਕ ਸੰਗਠਨਾਂ ਨੇ ਰਾਸ਼ਟਰਪਤੀ ਦੇ ਇਸ ਸਾਲ ਦੇ ਬਾਕੀ ਮਹੀਨਿਆਂ ਲਈ ਨਵੇਂ ਗੈਰ-ਆਵਾਸ ਵੀਜ਼ਾ ਮੁਲਤਵੀ ਕਰਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਇਨ੍ਹਾਂ ਵਿਚ ਐੱਚ-1 ਬੀ ਵੀਜ਼ਾ ਸ਼ਾਮਲ ਹੈ, ਜੋ ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰਾਂ ਵਿਚ ਕਾਫ਼ੀ ਮਕਬੂਲ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਆਦੇਸ਼ ਜਾਰੀ ਕੀਤਾ ਸੀ, ਜਿਸ ਵਿਚ ਕਈ ਗੈਰ-ਆਵਾਸ ਸ਼੍ਰੇਣੀਆਂ ‘ਚ ਅਮਰੀਕਾ ‘ਚ ਪੇਸ਼ੇਵਰਾਂ ਦੇ ਦਾਖਲੇ ‘ਤੇ ਰੋਕ ਸੀ।