ਉੱਘੇ ਕਾਲਮਨਵੀਸ ਡਾ: ਸ਼ਿਆਮ ਸੁੰਦਰ ਦੀਪਤੀ ਅਤੇ ਸ: ਉਜਾਗਰ ਸਿੰਘ ਦਾ ਮਾਣ-ਮੱਤਾ ਪੱਤਰਕਾਰ ਪੁਰਸਕਾਰ ਨਾਲ ਸਨਮਾਨ

14
'ਮਾਣ-ਮੱਤਾ ਪੱਤਰਕਾਰ' ਵਜੋਂ ਡਾ: ਸ਼ਿਆਮ ਸੁੰਦਰ ਦੀਪਤੀ ਦਾ ਸਨਮਾਨ ਕਰਦੇ ਹੋਏ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਬੰਧਕ।
Share

ਫਗਵਾੜਾ, 21 ਨਵੰਬਰ (ਪੰਜਾਬ ਮੇਲ)- ਪ੍ਰਸਿੱਧ ਲੇਖਕ ਅਤੇ ਕਾਲਮਨਵੀਸ ਡਾ: ਸ਼ਿਆਮ ਸੁੰਦਰ ਦੀਪਤੀ ਅਤੇ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਦਾ ਉਹਨਾ ਵਲੋਂ ਪੰਜਾਬੀ ਪੱਤਰਕਾਰੀ ਅਤੇ ਸਾਹਿਤ ਨੂੰ ਦਿੱਤੀਆਂ ਸੇਵਾਵਾਂ ਲਈ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਪੰਜਾਬ ਵਲੋਂ ਸਨਮਾਨਤ ਕੀਤਾ ਗਿਆ। ਲੇਖਕਾਂ, ਪੱਤਰਕਾਰਾਂ, ਸਾਹਿਤ ਪ੍ਰੇਮੀਆਂ ਦੇ ਇੱਕ ਵੱਡੇ ਇਕੱਠ ਵਿੱਚ ਦੋਵਾਂ ਕਾਲਮਨਵੀਸ ਪੱਤਰਕਾਰਾਂ ਨੂੰ ਮਾਣ-ਪੱਤਰ, ਦੁਸ਼ਾਲਾ ਅਤੇ ਸਨਮਾਨ ਚਿਨ੍ਹ ਸਤਿਕਾਰ ਨਾਲ ਮੰਚ ਵਲੋਂ  ਭੇਟ ਕੀਤਾ ਗਿਆ। ਮੰਚ ਵਲੋਂ ਡਾ: ਸ਼ਿਆਮ ਸੁੰਦਰ ਦੀਪਤੀ ਦੇ ਸਨਮਾਨ ‘ਚ ਸਨਮਾਨ ਪੱਤਰ ਰਵਿੰਦਰ ਚੋਟ ਨੇ ਅਤੇ ਉਜਾਗਰ ਸਿੰਘ ਦੇ ਸਨਮਾਨ ‘ਚ ਸਨਮਾਨ ਪੱਤਰ ਗਿਆਨ ਸਿੰਘ ਡੀ.ਪੀ.ਆਰ.ਓ. ਨੇ ਪੜ੍ਹਿਆ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਇਸ ਸਲਾਨਾ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਰਵਿੰਦਰ ਸਹਿਰਾਅ (ਅਮਰੀਕਾ), ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ., ਡਾ: ਸ਼ਿਆਮ ਸੁੰਦਰ ਦੀਪਤੀ,ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਮੰਚ ਦੇ ਪ੍ਰਧਾਨ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰ: ਕੁਲਵੰਤ ਸਿੰਘ ਅਣਖੀ, ਚਰਨਜੀਤ ਸਿੰਘ ਗੁਮਟਾਲਾ, ਡਾ: ਐਸ.ਐਲ. ਵਿਰਦੀ, ਬੰਸੋ ਦੇਵੀ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਬੇਅੰਤ ਕੌਰ ਮੋਗਾ,ਟੀ.ਡੀ. ਚਾਵਲਾ, ਗੁਰਬਿੰਦਰ ਸਿੰਘ ਮਾਣਕ ਹਾਜ਼ਰ ਹੋਏ। ਪ੍ਰੋ: ਜਸਵੰਤ ਸਿੰਘ ਗੰਡਮ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪੱਤਰਕਾਰੀ ਨੂੰ ਵੱਡੀਆਂ ਚਣੌਤੀਆਂ ਦਰਪੇਸ਼ ਹਨ ਅਤੇ ਪੰਜਾਬੀ ਪੱਤਰਕਾਰਾਂ ਨੂੰ ਇਹਨਾ ਚਣੌਤੀਆਂ ਨੂੰ ਪਰਵਾਨ ਕਰਨਾ ਚਾਹੀਦਾ ਹੈ।

ਮਾਣ-ਮੱਤਾ ਪੱਤਰਕਾਰ’ ਵਜੋਂ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਦਾ ਸਨਮਾਨ ਕਰਦੇ ਹੋਏ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਬੰਧਕ।

ਡਾ: ਸ਼ਿਆਮ ਸੁੰਦਰ ਦੀਪਤੀ  ਨੇ ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਸਬੰਧੀ ਕਿਹਾ ਕਿ ਇਹ ਅਖ਼ਬਾਰਾਂ, ਮੈਗਜ਼ੀਨਾਂ ਦੀ ਰੂਹ ਹਨ ਅਤੇ ਸਮੇਂ ਦੀ ਮੰਗ ਹੈ ਕਿ ਪੰਜਾਬ ਜਿਸ ਸਮੱਸਿਆਵਾਂ ਦੇ ਦੌਰ ਵਿਚੋਂ ਲੰਘ ਰਿਹਾ ਹੈ, ਉਸ ਵਿੱਚ ਇਹ ਪੱਤਰਕਾਰ ਲੋਕਾਂ ਦੇ ਅੰਗ-ਸੰਗ ਖੜਨ। ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਕਿਹਾ ਕਿ ਅੱਜ ਪੱਤਰਕਾਰਾਂ ਸਾਹਮਣੇ ਸਮਾਜ ਦੀ ਦਸ਼ਾ ਸਮਝਕੇ ਦਿਸ਼ਾ ਦੇਣ ਦੇ ਵੱਡੇ ਕਾਰਜ਼ ਹਨ, ਜਿਹਨਾ ਨੂੰ ਖ਼ਾਸ ਕਰਕੇ ਕਾਲਮਨਵੀਸ ਪੱਤਰਕਾਰਾਂ ਨੂੰ ਸਿਰੇ ਚਾੜ੍ਹਨ ਲਈ ਅਣਥੱਕ ਯਤਨਾਂ ਦੀ ਲੋੜ ਹੈ। ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਹਾਜ਼ਰੀਨ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਰਵਿੰਦਰ ਸਹਿਰਾਅ, ਰਵਿੰਦਰ ਚੋਟ, ਬਲਦੇਵ ਰਾਜ ਕੋਮਲ, ਰਵਿੰਦਰ ਸਿੰਘ ਰਾਏ, ਜਸਵਿੰਦਰ ਕੌਰ ਫਗਵਾੜਾ, ਹਰਚਰਨ ਭਾਰਤੀ ਨੇ ਕਵਿਤਾਵਾਂ ਸੁਣਾਈਆਂ। ਸਮਾਗਮ ਦੌਰਾਨ ਐਸ.ਐਲ ਵਿਰਦੀ ਦੀ ਪੁਸਤਕ “ਭਾਰਤ ਦੇ ਆਜ਼ਾਦੀ ਅੰਦੋਲਨ ‘ਚ ਡਾ: ਅੰਬੇਦਕਰ ਤੇ ਕ੍ਰਾਂਤੀਕਾਰੀਆਂ ਦਾ ਯੋਗਦਾਨ” ਅਤੇ ਡਾ: ਸ਼ਿਆਮ ਸੁੰਦਰ ਦੀਪਤੀ ਦਾ’ ਸੰਪਾਦਿਕ ਮੈਗਜ਼ੀਨ “ਗੁਫ਼ਤਗੂ” ਰਲੀਜ਼ ਕੀਤਾ ਗਿਆ। ਸਮਾਗਮ ਦੀ ਕਾਰਵਾਈ ਸਕੇਪ ਸਾਹਿਤਕ ਸੰਸਥਾਵ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਚਲਾਈ। ਸਮਾਗਮ ਵਿੱਚ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਪ੍ਰਧਾਨ ਸਰਬ ਨੌਜਵਾਨ ਸਭਾ, ਮੈਨੇਜਰ ਜਗਜੀਤ ਸੇਠ, ਡਾ. ਨਰੇਸ਼ ਬਿੱਟੂ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਮਨਦੀਪ ਸਿੰਘ, ਨਰਿੰਦਰ ਸੈਣੀ, ਹਰਵਿੰਦਰ ਸਿੰਘ, ਸਤਪ੍ਰਕਾਸ਼ ਸੱਗੂ,  ਮੈਡਮ ਤਨੂੰ, ਮੈਡਮ ਸੁਖਜੀਤ, ਮੈਡਮ ਪੂਜਾ ਸੈਣੀ, ਕਾਮਰੇਡ ਜੈਪਾਲ ਸਿੰਘ, ਪ੍ਰਭਾਤ ਕੁਮਾਰ, ਸੁਖਵਿੰਦਰ ਸਿੰਘ ਸੱਲ, ਗੁਰਨਾਮ ਸਿੰਘ ਸੱਲ  ਆਦਿ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਹੋਏ।


Share