47 ਦਿਨਾਂ ਬਾਅਦ ਇਕ ਪਾਸਿਓਂ ਖੁੱਲ੍ਹਿਆ ਦਿੱਲੀ – ਗਾਜ਼ੀਪੁਰ ਬਾਰਡਰ

410
Share

 ਨਵੀਂ ਦਿੱਲੀ, 16 ਮਾਰਚ (ਪੰਜਾਬ ਮੇਲ)-  47 ਦਿਨਾਂ ਦੇ ਲੰਬੇ ਇੰਤਜ਼ਾਰ ਮਗਰੋਂ ਦਿੱਲੀ ਪੁਲਿਸ ਨੇ ਆਖਰਕਾਰ ਗਾਜ਼ੀਪੁਰ ਬਾਰਡਰ ਨੂੰ ਇਕ ਪਾਸਿਓਂ ਖੋਲ੍ਹ ਦਿੱਤਾ। ਐੱਨਐੱਚ-9 ‘ਤੇ ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲੀ ਲੇਨ ਖੁੱਲ੍ਹਣ ਨਾਲ ਵਾਹਨ ਚਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ। ਹਾਲਾਂਕਿ, ਦਿੱਲੀ ਮੇਰਠ ਐਕਸਪ੍ਰੈੱਸ-ਵੇਅ ਹਾਲੇ ਵੀ ਬੰਦ ਹੀ ਰਹੇਗੀ।

26 ਜਨਵਰੀ ‘ਤੇ ਟਰੈਕਟਰ ਪਰੇਡ ਦੀ ਆੜ ‘ਚ ਦਿੱਲੀ ‘ਚ ਹੋਈ ਹਿੰਸਾ ਮਗਰੋਂ ਦਿੱਲੀ ਪੁਲਿਸ ਨੇ ਬਾਰਡਰ ‘ਤੇ ਕਿਲ੍ਹੇਬੰਦੀ ਕਰ ਦਿੱਤੀ ਸੀ। ਵਾਹਨ ਤਾਂ ਦੂਰ ਪੈਦਲ ਰਾਹਗੀਰ ਵੀ ਬਾਰਡਰ ਪਾਰ ਨਹੀਂ ਕਰ ਪਾ ਰਹੇ ਸਨ। ਦਿੱਲੀ ਪੁਲਿਸ ਨੇ ਐਤਵਾਰ ਦੇਰ ਰਾਤ ਨੂੰ ਗਾਜ਼ੀਪੁਰ ਮੰਡੀ ਦੇ ਫਲਾਈਓਵਰ ਦੇ ਉੱਪਰ ਲੱਗੇ ਬੈਰੀਕੇਡ ਹਟਾ ਦਿੱਤੇ ਸਨ, ਸੋਮਵਾਰ ਸਵੇਰ ਤੋਂ ਹੀ ਐੱਨਐੱਚ-9 ‘ਤੇ ਵਾਹਨਾਂ ਨੇ ਆਵਾਜਾਈ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਨੇ ਐੱਨਐੱਚ-9 ਸਿਰਫ਼ ਇਕ ਲੇਨ ਖੋਲ੍ਹੀ ਹੈ। ਸਰਵਿਸ ਰੋਡ ਤੇ ਦਿੱਲੀ ਮੇਰਠ ਐਕਸਪ੍ਰਰੈੱਸ-ਵੇਅ ਤੋਂ ਬੈਰੀਕੇਡ ਨਹੀਂ ਹਟਾਏ ਗਏ। ਪੁਲਿਸ ਦਾ ਕਹਿਣਾ ਹੈ ਕਿ ਹਾਲਾਤ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹੀ ਬਾਰਡਰ ਨੂੰ ਪਹਿਲਾਂ ਵਾਂਗ ਖੋਲਿ੍ਹਆ ਜਾਵੇਗਾ। ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀ ਨਵੰਬਰ, 2020 ਤੋਂ ਐੱਨਐੱਚ-9 ‘ਤੇ ਗਾਜ਼ੀਆਬਾਦ ਤੋਂ ੰਦਿੱਲੀ ਆਉਣ ਵਾਲੇ ਲੇਨ ਤੇ ਐਕਸਪ੍ਰੈੱਸ ਵੇਅ ‘ਤੇ ਬੈਠੇ ਹੋਏ ਹਨ।


Share