45 ਹਜ਼ਾਰ ਰਫ਼ਿਊਜੀਆਂ ਨੂੰ ਆਸਰਾ ਦੇਵੇਗਾ ਕੈਨੇਡਾ

103
Share

ਔਟਵਾ, 20 ਜੂਨ (ਪੰਜਾਬ ਮੇਲ)- ਦੁਨੀਆਂ ਦੇ ਕਈ ਮੁਲਕਾਂ ਵਿਚ ਫੈਲੀ ਹਿੰਸਾ ਕਾਰਨ ਲੱਖਾਂ ਲੋਕਾਂ ਦੇ ਘਰ-ਬਾਰ ਉਜੜ ਚੁੱਕੇ ਹਨ ਅਤੇ ਰਫ਼ਿਊਜੀ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਉਜਾੜੇ ਦਾ ਸ਼ਿਕਾਰ ਲੋਕ ਅਜਿਹਾ ਸੁਰੱਖਿਅਤ ਟਿਕਾਣਾ ਲੱਭ ਰਹੇ ਹਨ ਜਿਥੇ ਆਪਣਾ ਆਲ੍ਹਣਾ ਮੁੜ ਬਣਾ ਸਕਣ। ਹਿੰਸਾ ਦੇ ਮਾਰੇ ਲੋਕਾਂ ਨੂੰ ਪਨਾਹ ਦੇਣ ਵਾਲਿਆਂ ਵਿਚ ਕੈਨੇਡਾ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਪਿਛਲੇ ਸਾਲ ਪੂਰੀ ਦੁਨੀਆਂ ਵਿਚ ਪਨਾਹ ਲੈਣ ਵਾਲਿਆਂ ਵਿਚੋਂ ਅੱਧਿਆਂ ਨੂੰ ਕੈਨੇਡਾ ਨੇ ਆਸਰਾ ਦਿਤਾ। ਕੌਮਾਂਤਰੀ ਰਫ਼ਿਊਜੀ ਦਿਹਾੜੇ ਮੌਕੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਵੱਲੋਂ ਕੈਨੇਡਾ ਵਿਚ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਨਾਲ ਮੁਲਾਕਾਤ ਕਰ ਕੇ ਵਧੇਰੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਤਿੰਨ ਵਿਸ਼ੇਸ਼ ਕਦਮਾਂ ਦਾ ਐਲਾਨ ਕੀਤਾ।


Share