113
ਟੈਲੀਵਿਜ਼ਨ ਡਿਬੇਟ ’ਚ ਹਿੱਸਾ ਲੈਂਦੇ ਹੋਏ ਲਿਜ਼ ਟਰੱਸ (ਵਿਚਾਲੇ) ਅਤੇ ਰਿਸ਼ੀ ਸੂਨਕ।
Share

ਲੰਡਨ, 27 ਜੁਲਾਈ (ਪੰਜਾਬ ਮੇਲ)- ਗੱਦੀਓਂ ਲਾਹੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿਚ ਨਿਗਰਾਨ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਭਾਰਤੀ ਮੂਲ ਦੇ ਸਾਬਕਾ ਕੌਂਸਲਰ ਰਿਸ਼ੀ ਸੂਨਕ ਵਿਚਾਲੇ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਟਰੱਸ ਨੇ ਇਲੈਕਟੋਰਲ ਕਾਲਜ ਲਈ ਹੋਈ ਟੀ.ਵੀ. ਡਿਬੇਟ ਵਿਚ ਭਾਵੇਂ ਸੂਨਕ ਨੂੰ ਪਛਾੜ ਦਿੱਤਾ ਹੈ, ਪਰ ਸਨੈਪ ਓਪੀਨੀਅਨ ਪੋਲ ਮੁਤਾਬਕ ਦੋਵਾਂ ਉਮੀਦਵਾਰਾਂ ਵਿਚ ਬਰਾਬਰ ਦਾ ਮੁਕਾਬਲਾ ਹੈ ਤੇ ਸੂਨਕ 39 ਫੀਸਦੀ ਨਾਲ ਆਪਣੀ ਵਿਰੋਧੀ ਉਮੀਦਵਾਰ ਟਰੱਸ ਨਾਲੋਂ ਇਕ ਫੀਸਦੀ ਅੱਗੇ ਹਨ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਦੇ ਸਰਵੇਖਣ ਮੁਤਾਬਕ ਇਲੈਕਟੋਰਲ ਕਾਲਜ ਤੋਂ ਹੀ ਜੇਤੂ ਦੀ ਚੋਣ ਹੋਵੇਗੀ।

Share