400 ਤਾਲਿਬਾਨੀ ਅੱਤਵਾਦੀ ਅਫ਼ਗਾਨਿਸਤਾਨ ਨੇ ਕੀਤੇ ਰਿਹਾਅ

1038
Share

ਕਾਬੁਲ, 15 ਅਗਸਤ (ਪੰਜਾਬ ਮੇਲ)- ਅਫ਼ਗਾਨਿਸਤਾਨ ਅਤੇ ਤਾਲਿਬਾਨ ਵਿਚਕਾਰ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋਏ ਸਮਝੌਤੇ ਦੇ ਤਹਿਤ ਅਫ਼ਗਾਨ ਸਰਕਾਰ ਨੇ ਸ਼ੁੱਕਰਵਾਰ ਨੂੰ 400 ਤਾਲਿਬਾਨੀ ਅੱਤਵਾਦੀ ਰਿਹਾਅ ਕਰ ਦਿੱਤੇ। ਕੌਮੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਜਾਵੇਦ ਫ਼ੈਸਲ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਨਾਲ ਸ਼ਾਂਤੀ ਸਬੰਧੀ ਗੱਲਬਾਤ ਦੇ ਯਤਨਾਂ ਵਿੱਚ ਤੇਜ਼ੀ ਆਏਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੁੱਲ 80 ਕੈਦੀਆਂ ਦੀ ਰਿਹਾਈ ਹੋਈ ਸੀ। ਅਫ਼ਗਾਨਿਸਤਾਨ ਵਿੱਚ ਸ਼ਾਂਤੀ ਗੱਲਬਾਤ ਜਲਦ ਸ਼ੁਰੂ ਕਰਵਾਉਣ ਲਈ ਅਫ਼ਗਾਨ ਪ੍ਰੀਸ਼ਦ ‘ਲੋਇਆ ਜਿਰਗਾ’ ਨੇ ਤਾਲਿਬਾਨ ਦੇ 400 ਖੂੰਖਾਰ ਅੱਤਵਾਦੀਆਂ ਨੂੰ ਛੱਡਣ ‘ਤੇ ਆਪਣੀ ਸਹਿਮਤੀ ਦਿੱਤੀ ਸੀ। ਤਾਲਿਬਾਨ ਨੇ ਇਨ•ਾਂ ਕੈਦੀਆਂ ਦੀ ਰਿਹਾਈ ਦੀ ਸ਼ਰਤ ਰੱਖੀ ਸੀ। ਤਾਲਿਬਾਨ ਅਤੇ ਸਰਕਾਰ ਵਿਚਕਾਰ ਅਗਲੇ ਹਫ਼ਤੇ ਕਤਰ ਵਿੱਚ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਹੈ।

ਤਾਲਿਬਾਨੀ ਕੈਦੀਆਂ ਦੀ ਰਿਹਾਈ ‘ਤੇ ਸੁਝਾਅ ਲਈ ਰਾਸ਼ਟਰਪਤੀ ਅਸ਼ਰਫ਼ ਗਨੀ ਨੇ 3200 ਭਾਈਚਾਰਕ ਨੇਤਾਵਾਂ ਤੇ ਸਿਆਸੀ ਮਾਹਰਾਂ ਨੂੰ ਕਾਬੁਲ ਸੱਦਿਆ ਸੀ। ਕੋਰੋਨਾ ਮਹਾਂਮਾਰੀ ਦੀਆਂ ਚਿੰਤਾਵਾਂ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਹੋਈ ਬੈਠਕ ਵਿੱਚ ਰਿਹਾਈ ਦਾ ਪ੍ਰਸਤਾਵ ਪਾਸ ਹੋਇਆ। ਸ਼ੁਰੂ ਵਿੱਚ ਅੱਤਵਾਦੀਆਂ ਨੂੰ ਆਜ਼ਾਦ ਕਰਨ ਤੋਂ ਅਧਿਕਾਰੀਆਂ ਨੇ ਮਨ•ਾ ਕਰ ਦਿੱਤਾ ਸੀ। ਇਨ•ਾਂ ਦਾ ਕਹਿਣਾ ਸੀ ਕਿ ਇਹ ਅੱਤਵਾਦੀ ਗੰਭੀਰ ਜੁਰਮ ਦੇ ਗੁਨਾਹਗਾਰ ਹਨ ਅਤੇ ਇਨ•ਾਂ ਨੇ ਬਹੁਤ ਸਾਰੇ ਅਫਗਾਨੀਆਂ ਅਤੇ ਵਿਦੇਸ਼ੀਆਂ ਦੀ ਜਾਨ ਲਈ ਹੈ।


Share