4 ਸਾਬਕਾ ਪੁਲਿਸ ਅਧਿਕਾਰੀਆਂ ਵਿਰੁੱਧ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਸੁਣਵਾਈ

124
Share

* ਅਧਿਕਾਰੀਆਂ ਨੇ ਖੁਦ ਨੂੰ ਦੱਸਿਆ ਨਿਰਦੋਸ਼
ਸੈਕਰਾਮੈਂਟੋ, 15 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਨੀਆਪੋਲਿਸ ਦੇ 4 ਸਾਬਕਾ ਪੁਲਿਸ ਅਧਿਕਾਰੀਆਂ ਡੈਰਕ ਚੌਵਿਨ, ਟੌਅ ਥਾਓ, ਥਾਮਸ ਲੇਨ ਤੇ ਜੇ ਅਲੈਗਜੈਂਡਰ ਕੁਏਂਗ ਵਿਰੁੱਧ ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ’ਚ ਮਾਨਵੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ, ਹਾਲਾਂਕਿ ਸੰਘੀ ਅਦਾਲਤ ਸਾਹਮਣੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਆਪ ਨੂੰ ਨਿਰੋਦਸ਼ ਦੱਸਿਆ ਹੈ। ਪੁਲਿਸ ਅਧਿਕਾਰੀਆਂ ਦੀ ਪੇਸ਼ੀ ਮਿਨੀਆਪੋਲਿਸ ਦੀ ਅਦਾਲਤ ’ਚ ਵੀਡੀਓ ਕਾਨਫਰੰਸ ਰਾਹੀਂ ਹੋਈ, ਜਿਥੇ ਉਨ੍ਹਾਂ ਵਿਰੁੱਧ ਮਈ 2020 ’ਚ ਮਾਰੇ ਗਏ ਜਾਰਜ ਫਲਾਇਡ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਸੁਣਵਾਈ ਹੋਈ। ਇਨ੍ਹਾਂ ਪੁਲਿਸ ਅਧਿਕਾਰੀਆਂ ਵਿਚੋਂ ਚੌਵਿਨ ਪਹਿਲਾਂ ਹੀ ਸ਼ਿਆਹਫਾਮ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ’ਚ ਸਾਢੇ 22 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਮਿਨੀਆਪੋਲਿਸ ਦੇ ਬਾਹਰਵਾਰ ਬੇਹੱਦ ਸੁਰੱਖਿਆ ਵਾਲੀ ਓਕ ਪਾਰਕ ਹਾਈਟਸ ਜੇਲ੍ਹ ਵਿਚ ਬੰਦ ਹੈ। ਸੰਘੀ ਅਦਾਲਤ ’ਚ ਲਾਏ ਗਏ ਦੋਸ਼ਾਂ ਵਿਚ ਕਿਹਾ ਗਿਆ ਹੈ ਕਿ 25 ਮਈ 2020 ਨੂੰ ਜਾਰਜ ਫਲਾਇਡ ਦੀ ਗਿ੍ਰਫਤਾਰੀ ਸਮੇਂ ਡੈਰਕ ਚੌਵਿਨ ਨੇ ਬਿਨਾਂ ਕਿਸੇ ਕਾਰਨ ਫਲਾਇਡ ਵਿਰੁੱਧ¿; ਸਖਤੀ ਵਰਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਦਕਿ ਬਾਕੀ 3 ਪੁਲਿਸ ਅਧਿਕਾਰੀ ਮਾਮਲੇ ’ਚ ਦਖਲ ਦੇਣ ਵਿਚ ਅਸਫਲ ਰਹੇ, ਜਦਕਿ ਉਹ ਚੌਵਿਨ ਨੂੰ ਸਿਰੇ ਦੀ ਸਖਤੀ ਵਰਤਣ ਤੋਂ ਰੋਕ ਸਕਦੇ ਸੀ। ਇਨ੍ਹਾਂ 4 ਪੁਲਿਸ ਅਧਿਕਾਰੀਆਂ ਨੂੰ ਫਲਾਇਡ ਨੂੰ ਡਾਕਟਰੀ ਸਹਾਇਤਾ ਨਾ ਦੇਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਵੇਗਾ।

Share