4 ਭਾਰਤੀਆਂ ਸਮੇਤ 135 ਲੋਕਾਂ ਨੂੰ ਮਿਲੇਗਾ ਕੈਨੇਡਾ ਦਾ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਕੈਨੇਡਾ’

324
Share

ਕੈਲਗਰੀ, 3 ਜਨਵਰੀ (ਪੰਜਾਬ ਮੇਲ)- ਕੈਨੇਡਾ ’ਚ ਪੰਜਾਬ ਦੇ ਬੌਬ ਢਿੱਲੋਂ ਸਮੇਤ ਭਾਰਤੀ ਮੂਲ ਦੇ 4 ਲੋਕਾਂ ਨੂੰ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ਼ ਕੈਨੇਡਾ’ ਮਿਲਣ ਜਾ ਰਿਹਾ ਹੈ। ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੇ ਇਸ ਖਿਤਾਬ ਲਈ 135 ਲੋਕਾਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿਚ ਬੌਬ ਢਿੱਲੋਂ ਸਮੇਤ 4 ਭਾਰਤੀ ਵੀ ਸ਼ਾਮਲ ਹਨ। ਕੈਨੇਡਾ ਦੇ ਕੈਲਗਰੀ ’ਚ ਰੀਅਲ ਅਸਟੇਟ ਦੇ ਹੀਰੋ ਮੰਨੇ ਜਾਂਦੇ ਨਵਜੀਤ ਸਿੰਘ ਢਿੱਲੋਂ ਉਰਫ਼ ਬੌਬ ਢਿੱਲੋਂ ਕੈਨੇਡਾ ਦੇ ਨਾਮੀ ਕਾਰੋਬਾਰੀਆਂ ਵਿਚੋਂ ਇੱਕ ਹਨ।
ਨਵਜੀਤ ਢਿੱਲੋਂ ਤੋਂ ਇਲਾਵਾ ਜਿਹੜੇ ਤਿੰਨ ਹੋਰ ਭਾਰਤੀ ਕੈਨੇਡਾ ਦੇ ਸਰਵਉੱਚ ਨਾਗਰਿਕ ਸਨਮਾਨ ਲਈ ਚੁਣੇ ਗਏ ਹਨ, ਉਨ੍ਹਾਂ ਵਿਚ ਉਨਟਾਰੀਓ ਦੇ ਗਰੀਲੀ ਦੇ ਵਾਸੀ ਪ੍ਰਦੀਪ ਮਾਰਚੈਂਟ, ਕਿਊਬੈਕ ਦੇ ਵਾਸੀ ਨੀਲ ਦਵਿੰਦਰ ਬਿਸੁੰਦਾਥ ਅਤੇ ਮਿਸੀਸਾਗਾ ਦੇ ਵਾਸੀ ਵੈਕੁੰਟਮ ਅਈਅਰ ਲਕਸ਼ਮਣਨ ਸ਼ਾਮਲ ਹਨ।

Share