4 ਗ੍ਰਿਫਤਾਰ, 40 ਲੱਖ ਤੋਂ ਵੱਧ ਨਸ਼ੀਲੇ ਪਾਦਰਥ ਬਰਾਮਦ, ਮਥੂਰਾ ਵਿਖੇ ਗੋਦਾਮ ‘ਤੇ ਮਾਰਿਆ ਛਾਪਾ

380
Share

ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਵੱਲੋਂ ਨਸਆਿਂ ਦੀ ਸਭ ਤੋਂ ਵੱਡੀ ਬਰਾਮਦੀ ਨਾਲ ਸਾਈਕੋਟਰੋਪਿਕ ਨਸਆਿਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ ਕੀਤਾ ਗਿਆ ਹੈ ਜਿਸ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 40,01,040 ਨਸੀਲੀਆਂ ਗੋਲੀਆਂ/ਕੈਪਸੂਲ/ਟੀਕੇ ਜਬਤ ਕੀਤੇ ਗਏ, ਜਿਸਦੀ ਕੀਮਤ ਲਗਭਗ 4-5 ਕਰੋੜ ਰੁਪਏ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਡੀ.ਜੀ.ਪੀ. ਪੰਜਾਬ, ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਮਸਾਣੀ ਬਾਈਪਾਸ ਲਿੰਕ ਰੋਡ, ਸਰਸਵਤੀ ਕੁੰਡ, ਮਥੁਰਾ (ਯੂ.ਪੀ.) ਵਿਖੇ ਸਥਿਤ ਇੱਕ ਗੋਦਾਮ ‘ਤੇ ਬਰਨਾਲਾ ਪੁਲਿਸ ਦੀ ਟੀਮ ਨੇ ਛਾਪਾ ਮਾਰਿਆ ਜਿਸ ਦੀ ਵਰਤੋਂ ਨਸ਼ੀਲੇ ਪਦਾਰਥ ਸਟੋਰ ਕਰਨ ਲਈ ਕੀਤੀ ਜਾਂਦੀ ਸੀ।
ਡੀਜੀਪੀ ਨੇ ਕਿਹਾ ਕਿ ਤਿੰਨ ਮੁਲਜਮਾਂ ਨੂੰ ਬਰਨਾਲਾ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਚੌਥੇ ਨੂੰ ਮਥੁਰਾ ਵਿੱਚੋਂ ਫੜਿਆ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਨਸ਼ਿਆਂ ਦੀ ਇਸ ਬਰਾਮਦਗੀ ਨਾਲ ਹਜਾਰਾਂ ਨੌਜਵਾਨ ਨੂੰ ਨਸਆਿਂ ਤੋਂ ਬਚਾਇਆ ਗਿਆ, ਕਿਉਂਕਿ ਔਸਤਨ ਇੱਕ ਨੌਜਵਾਨ ਦਿਨ ਵਿੱਚ 10 ਗੋਲੀਆਂ/ਕੈਪਸੂਲ ਦਾ ਸੇਵਨ ਕਰਦਾ ਹੈ।
ਇਸ ਆਪਰੇਸ਼ਨ ਸਬੰਧੀ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇੱਕ ਸੂਚਨਾ ਦੇ ਅਧਾਰ ‘ਤੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਹੇਠ ਸੀਆਈਏ ਬਰਨਾਲਾ ਦੀ ਇੱਕ ਪੁਲਿਸ ਪਾਰਟੀ ਵੱਲੋਂ ਇੱਕ ਜਾਲ ਵਿਛਾਇਆ ਗਿਆ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਮੋਹਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਉੱਪਲੀ ਨੂੰ ਪਹਿਲਾਂ 800 ਨਸੀਲੀਆਂ ਗੋਲੀਆਂ (ਅਲਪਰਾਸੇਫ 0.5 ਮਿਲੀਗ੍ਰਾਮ) ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਪੁੱਛ-ਪੜਤਾਲ ਨਾਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ•ਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਕਿਲਾ ਮੁਹੱਲਾ, ਬਰਨਾਲਾ (ਓਮ ਸਵਾ ਮੈਡੀਕਲ ਹਾਲ, ਬਰਨਾਲਾ) ਅਤੇ ਨਰੇਸ ਮਿੱਤਲ ਉਰਫ ਰਿੰਕੂ ਪੁੱਤਰ ਪ੍ਰੇਮ ਚੰਦ (ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ, ਸਦਰ ਬਾਜਾਰ, ਬਰਨਾਲਾ) ਵਜੋਂ ਹੋਈ ਜਿਹਨਾਂ ਕੋਲੋਂ 1700 ਨਸੀਲੀਆਂ ਗੋਲੀਆਂ (ਕਲੋਵਿਡੋਲ 100 ਐਸਆਰ) ਫੜੀਆਂ ਗਈਆਂ।
ਇਸ ਤੋਂ ਇਲਾਵਾ, ਐਵੀਡੈਂਸ ਐਕਟ ਦੀ ਧਾਰਾ 27 ਅਧੀਨ ਦੋਸੀ ਪਾਸੋਂ 1800 ਨਸੀਲੀਆਂ ਗੋਲੀਆਂ (ਕਲੋਵਿਡੋਲ 100 ਐਸਆਰ), ਇਕ ਇਨੋਵਾ ਕਾਰ ਅਤੇ 5 ਲੱਖ ਰੁਪਏ (ਡਰੱਗ ਮਨੀ) ਵੀ ਬਰਾਮਦ ਕੀਤੇ ਗਏ।
ਡੀਜੀਪੀ ਨੇ ਦੱਸਿਆ ਕਿ ਮੁੱਖ ਮੁਲਜਮ ਨਰੇਸ ਮਿੱਤਲ, ਜੋ ਆਪਣੇ ਮੈਡੀਕਲ ਸਟੋਰ ਤੋਂ ਨਸੀਲੇ ਪਦਾਰਥ ਪ੍ਰਾਪਤ ਕਰ ਰਿਹਾ ਸੀ, ਤੋਂ ਹੋਰ ਪੁੱਛਗਿੱਛ ਦੌਰਾਨ ਭਾਰਤ ਵਿਚ ਦੂਜੇ ਸੂਬਿਆਂ ਤੋਂ ਸਾਈਕੋਟ੍ਰੋਪਿਕ ਡਰੱਗਜ ਦੀ ਸਪਲਾਈ ਦੀ ਇਕ ਲੜੀ ਦਾ ਪਰਦਾਫਾਸ ਕੀਤਾ ਗਿਆ ਹੈ। ਡੀਜੀਪੀ ਨੇ ਅੱਗੇ ਦੱਸਿਆ ਕਿ ਅਗਲੇਰੀ ਜਾਂਚ ਨਾਲ ਇਸ ਗੈਰਕਾਨੂੰਨੀ ਰੈਕੇਟ ਨਾਲ ਸਬੰਧਤ ਹੋਰ ਮੁਲਜਮਾਂ ਨੂੰ ਦਬੋਚਿਆ ਜਾਵੇਗਾ।
ਮਿੱਤਲ ਵੱਲੋਂ ਕੀਤੇ ਖੁਲਾਸਿਆਂ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਇਸ ਰੈਕੇਟ ਨਾਲ ਸਬੰਧਤ ਤੈਅਬ ਕੁਰੈਸੀ ਪੁੱਤਰ ਬਾਬੂ ਕੁਰੈਸੀ ਵਾਸੀ ਚੱਕਲਾ ਸਟ੍ਰੀਟ, ਸਦਰ ਬਾਜਾਰ, ਮਥੁਰਾ ਦਾ ਪਤਾ ਲਗਾਇਆ। ਤਈਬ ਨੂੰ ਮਥੁਰਾ ਵਿਖੇ 80,000 ਨਸੀਲੀਆਂ ਗੋਲੀਆਂ (ਕਲੇਵਿਡੋਲ 100 ਐਸਆਰ) ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ, 39,21,040 ਨਸੀਲੇ ਗੋਲੀਆਂ (ਕਲੇਵਿਡੋਲ 100 ਐਸਆਰ), ਕੈਪਸੂਲ ਅਤੇ ਇੰਜੈਕਸਨ ਮਥੁਰਾ ਦੇ ਗੋਦਾਮ ਵਿਚੋਂ ਬਰਾਮਦ ਕੀਤੇ ਗਏ।

ਬਰਾਮਦ ਕੀਤੇ ਨਸ਼ੀਲੇ ਪਾਦਰਥਾਂ ਦੀ ਪੂਰੀ ਜਾਣਕਾਰੀ
ਨਸੀਲੀਆਂ ਗੋਲੀਆਂ
ਕਲੇਵਿਡੋਲ 100 ਐਸਆਰ ਦੀਆਂ 3, 20, 000 ਗੋਲੀਆਂ
ਟਰੇਡੋਲ 100 ਦੀਆਂ 2,10,600 ਗੋਲੀਆਂ
ਪ੍ਰੋਜੋਲਮ 0.5 ਦੀਆਂ 23,40,000 ਗੋਲੀਆਂ
ਅਲਟੀਮੇਸਿਟ ਦੀਆਂ 28,800 ਗੋਲੀਆਂ
ਅਲਕੋ -1 ਦੀਆਂ 4,80,000 ਗੋਲੀਆਂ
ਟਾਰਮੋਨਿਲ ਦੀਆਂ 40,000 ਗੋਲੀਆਂ
ਕੈਪਸੂਲ
ਪਰਵਰਿਨ-ਸਪਾਸ  ਦੇ 1,38,000 ਕੈਪਸੂਲ
ਸਿਮਪਲੈਕਸ+ ਦੇ 1,29,040 ਕੈਪਸੂਲ
ਫਰੀਡੋਲ ਦੇ 1,35,000 ਕੈਪਸੂਲ
ਪਾਰਵੋਰਿਨ-ਸਪਾਸ ਦੇ 30,000 ਕੈਪਸੂਲ
ਪਰਵੋਰਿਨ-ਸਪਾਸ ਦੇ 7800 ਕੈਪਸੂਲ
ਟੀਕੇ
ਪੇਨਾਜੋਨ ਦੇ 36,800 ਟੀਕੇ
ਲੂਜ ਟੇਬਲੇਟ ਅਤੇ ਕੈਪਸੂਲ ਦੇ 25,000 ਟੀਕੇ
ਕੁੱਲ 39,21,040


Share