35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 27-28-29 ਜਨਵਰੀ 2023 ਨੂੰ

47

-ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ, ਮਹਿੰਦਰਪ੍ਰਤਾਪ ਗਰੇਵਾਲ ਹਾਕੀ ਕੱਪ ਹੋਣਗੇ ਖੇਡਾਂ ਦੇ ਮੁੱਖ ਆਕਰਸ਼ਨ
ਲੁਧਿਆਣਾ, 7 ਦਸੰਬਰ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੀ ਜ਼ਰੂਰੀ ਮੀਟਿੰਗ ਜਰਖੜ ਖੇਡ ਸਟੇਡੀਅਮ ਵਿਖੇ  ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਨਵੇਂ ਸਾਲ 27-28-29 ਜਨਵਰੀ 2023 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਟਰੱਸਟ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਅੈਡਵੋਕੇਟ ਹਰਕਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਹਾਕੀ, ਕਬੱਡੀ, ਵਾਲੀਬਾਲ ਸ਼ੂਟਿੰਗ, ਮੁੱਕੇਬਾਜ਼ੀ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਮਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ, ਨਾਇਬ ਸਿੰਘ ਗਰੇਵਾਲ ਜੋਧਾ ਓਪਨ ਕਬੱਡੀ ਕੱਪ, ਅਮਰਜੀਤ ਗਰੇਵਾਲ ਵਾਲੀਬਾਲ ਕੱਪ ਖੇਡਾਂ ਦਾ ਮੁੱਖ ਆਕਰਸ਼ਨ ਹੋਣਗੇ। ਜਰਖੜ ਖੇਡਾਂ ਦਾ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ। ਫਾਈਨਲ ਸਮਾਰੋਹ ‘ਤੇ ਖੇਡਾਂ ਅਤੇ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ 6 ਸ਼ਖਸੀਅਤ ਦਾ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨ ਹੋਵੇਗਾ ਅਤੇ ਨਾਮੀ ਗਾਇਕ ਦਾ ਫਾਈਨਲ ਸਮਾਰੋਹ ‘ਤੇ ਖੁੱਲ੍ਹਾ ਅਖਾੜਾ ਲੱਗੇਗਾ। ਇਸ ਮੀਟਿੰਗ ਵਿਚ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਜਗਰੂਪ ਸਿੰਘ ਜਰਖੜ, ਮੋਹਨਾ ਜੋਧਾ ਸਿਆਟਲ, ਇੰਸਪੈਕਟਰ ਬਲਬੀਰ ਸਿੰਘ, ਪ੍ਰਧਾਨ ਹਰਕਮਲ ਸਿੰਘ ਮੇਘੋਵਾਲ, ਕੁਲਦੀਪ ਸਿੰਘ ਘਵੱਦੀ, ਪਹਿਲਵਾਨ ਹਰਮੇਲ ਸਿੰਘ ਕਾਲਾ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਲਕਸੇ ਭਾਰਤੀ ਸਹਾਇਕ ਮਲਹੋਤਰਾ ਗਰੁੱਪ, ਸੰਦੀਪ ਸਿੰਘ ਪੰਧੇਰ, ਸਾਹਿਬਜੀਤ ਸਿੰਘ ਸਾਬੀ ਜਰਖੜ, ਮਨਜਿੰਦਰ ਸਿੰਘ ਇਯਾਲੀ, ਰਜਿੰਦਰ ਸਿੰਘ ਜਰਖੜ, ਲਖਬੀਰ ਸਿੰਘ ਜਰਖੜ, ਦਲਵੀਰ ਸਿੰਘ ਜਰਖੜ ਫੋਟੋ ਕਲਾਕਾਰ, ਗੁਰਤੇਜ ਸਿੰਘ ਬੋੜਾਹਾਈ, ਕੋਚ ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਮੀਤ ਸਿੰਘ ਚੁੱਬਕੀ, ਬੂਟਾ ਸਿੰਘ ਗਿੱਲ, ਰਜਿੰਦਰ ਸਿੰਘ ਗਿੱਲ, ਪਹਿਲਵਾਨ ਪਰਮਦੀਪ ਬੀਲਾ ਅਮਰੀਕਾ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਰਖੜ ਖੇਡਾਂ ਦੇ ਅੰਤਿਮ ਫੈਸਲਿਆਂ ਲਈ ਅਗਲੀ ਮੀਟਿੰਗ 18 ਦਸੰਬਰ ਨੂੰ ਹੀ ਜਰਖੜ ਖੇਡ ਸਟੇਡੀਅਮ ਵਿਖੇ ਹੋਵੇਗੀ, ਜਿਸ ਵਿਚ ਸਨਮਾਨਿਤ ਸ਼ਖਸੀਅਤ ਅਤੇ ਰਾਜਸੀ ਪ੍ਰਬੰਧਾਂ ਅਤੇ ਹੋਰ ਫੈਸਲਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।