ਨਵੀਂ ਦਿੱਲੀ, 10 ਦਸੰਬਰ (ਪੰਜਾਬ ਮੇਲ)-ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਅਗਲੇ ਸਾਲ 31 ਜਨਵਰੀ ਤੱਕ ਆਪਣੀਆਂ ਅਨੁਸੂਚਿਤ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁਅੱਤਲ ਰੱਖੇਗਾ। ਡੀ.ਜੀ.ਸੀ.ਏ. ਵਲੋਂ ਵੀਰਵਾਰ ਨੂੰ ਜਾਰੀ ਹੋਏ ਇਕ ਸਰਕੂਲਰ ’ਚ ਕਿਹਾ ਗਿਆ ਹੈ ਕਿ ਸਮਰੱਥ ਅਥਾਰਟੀ ਨੇ 31 ਜਨਵਰੀ 2022 ਦੇ 23.59 ਵਜੇ ਤੱਕ ਭਾਰਤ ਤੋਂ ਆਉਣ-ਜਾਣ ਲਈ ਅਨੁਸੂਚਿਤ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਦੀ ਮੁਅੱਤਲੀ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ।