31 ਕਰੋਨਾ ਮਰੀਜ਼ਾਂ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਮੌਤ

204
Share

ਪਟਿਆਲਾ, 26 ਅਪ੍ਰੈਲ (ਪੰਜਾਬ ਮੇਲ)- ਇਥੋਂ ਦੇ ਰਾਜਿੰਦਰਾ ਹਸਪਤਾਲ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਪੀੜਤ 31 ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲ ਦੇ ਲਾਸ਼ਘਰ ਵਿੱਚ ਲਾਸਾਂ ਰੱਖਣ ਲਈ ਥਾਂ ਨਹੀਂ ਰਹਿ ਗਈ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਿ੍ਤਕਾਂ ਵਿੱਚ ਤਿੰਨ ਮਰੀਜ਼ ਆਈਸੋਲੇਸ਼ਨ ਵਾਰਡ ਦੇ ਹਨ ਜਿਨ੍ਹਾਂ ਦੇ ਕੋਵਿਡ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ। ਰਾਜਿੰਦਰਾ ਹਸਪਤਾਲ ਵਿੱਚ ਕਰੋਨਾ ਨਾਲ ਹੋਈਆਂ ਮੌਤਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਹਸਪਤਾਲ ਦੇ ਲਾਸ਼ਘਰ ਵਿੱਚ ਸਿਰਫ 16 ਲਾਸ਼ਾਂ ਹੀ ਰੱਖੀਆਂ ਜਾ ਸਕਦੀਆਂ ਹਨ।


Share