30 ਘਰੇਲੂ ਰੂਟਾਂ ‘ਤੇ ਏਅਰ ਕੈਨੇਡਾ ਨੇ ਸੇਵਾਵਾਂ ਕੀਤੀਆਂ ਬੰਦ

830
Share

ਮੌਂਟਰੀਅਲ, 2 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਹਵਾਈ ਮੁਸਾਫ਼ਰਾਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਏਅਰ ਕੈਨੇਡਾ ਨੇ 30 ਘਰੇਲੂ ਰੂਟਾਂ ‘ਤੇ ਸੇਵਾਵਾਂ ਮੁਲਤਵੀ ਕਰ ਦਿੱਤੀਆਂ, ਜਦਕਿ ਦੇਸ਼ ਭਰ ਦੇ ਛੋਟੇ ਹਵਾਈ ਅੱਡਿਆਂ ‘ਤੇ 8 ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਯਾਤਰਾ ਦੀ ਮੰਗ ਘਟਣ ਦੇ ਚਲਦਿਆਂ ਕੰਪਨੀ ਨੇ ਇਹ ਫ਼ੈਸਲਾ ਲਿਆ।

ਏਅਰ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਫ਼ੈਡਰਲ ਅਤੇ ਸੂਬਾਈ ਸਰਕਾਰਾਂ ਵੱਲੋਂ ਯਾਤਰਾ ਪਾਬੰਦੀਆਂ ਲਾਗੂ ਕੀਤੇ ਜਾਣ ਅਤੇ ਸਰਹੱਦਾਂ ਬੰਦ ਕਰਨ ਦੇ ਚਲਦਿਆਂ ਯਾਤਰਾ ਦੀ ਮੰਗ ਘੱਟ ਗਈ ਹੈ। ਇਸ ਕਾਰਨ ਕੰਪਨੀ ਨੇ ਤਾਜ਼ਾ ਫ਼ੈਸਲਾ ਲਿਆ। ਕੰਪਨੀ ਨੇ ਕਿਊਬਿਕ ਦੇ ਚਾਰ ਹਵਾਈ ਅੱਡਿਆਂ, ਉਨਟਾਰੀਓ ਦੇ ਦੋ, ਨਿਊ ਬਰੰਸਵਿਕ ਦੇ ਇੱਕ ਅਤੇ ਨਿਊ ਫਾਊਂਡਲੈਂਡ ਐਂਡ ਲੇਬਰਾਡਾਰ ਦੇ ਇੱਕ ਹਵਾਈ ਅੱਡੇ ‘ਤੇ ਕਾਊਂਟਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਏਅਰ ਕੈਨੇਡਾ ਨੇ ਜਿਨ••ਾਂ ਖਾਸ ਮਾਰਗਾਂ ‘ਤੇ ਸੇਵਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਉਨ•ਾਂ ਵਿਚ ਕਿੰਗਸਟਨ-ਟੋਰਾਂਟੋ, ਲੰਡਨ-ਓਟਾਵਾ, ਵਿੰਡਸਰ-ਮਾਂਟਰੀਅਲ, ਰੈਜੀਨਾ-ਵਿਨੀਪੈਗ, ਰੈਜੀਨਾ-ਓਟਾਵਾ, ਡੀਅਰ ਲੇਕ-ਸੈਂਟ ਜੌਹਨਸ, ਸੈਂਟ ਜੌਹਨ-ਹੈਲੀਫੈਕਸ ਸ਼ਾਮਲ ਹਨ। ਏਅਰ ਕੈਨੇਡਾ ਨੇ ਕਿਹਾ ਕਿ ਪ੍ਰਭਾਵਿਤ ਗਾਹਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਏਅਰਲਾਈਨ ਵੱਲੋਂ ਬਦਲ ਪੇਸ਼ ਕੀਤੇ ਜਾਣਗੇ।


Share