3 ਨਵੰਬਰ ਦੀਆਂ ਚੋਣਾਂ ਦੇ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਦਾ ਟੀਕਾ ਉਪਲਬਧ ਹੋਵੇਗਾ : ਟਰੰਪ

652
Share

ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਚੋਣਾਂ ਤੋਂ ਪਹਿਲਾਂ ਸਾਡੇ ਕੋਲ ਟੀਕਾ ਹੋਣਾ ਚਾਹੀਦਾ ਹੈ ਪਰ ਸਪੱਸ਼ਟ ਹੈ ਕਿ ਰਾਜਨੀਤੀ ਹੋ ਰਹੀ ਹੈ ਤੇ ਇਹ ਠੀਕ ਹੈ ਕਿ ਉਹ ਆਪਣਾ ਖੇਡ ਖੇਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਟੀਕਾ ਚੋਣਾਂ ਦੇ ਬਾਅਦ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਟਰੰਪ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਸਨ ਤੇ ਇਲਾਜ ਮਗਰੋਂ ਹੁਣ ਵ੍ਹਾਈਟ ਹਾਊਸ ਵਾਪਸ ਪਰਤ ਆਏ ਹਨ। ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਅਮਰੀਕੀ ਆਪਣੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨਗੇ ਤੇ ਚੋਣ ਮੈਦਾਨ ਵਿਚ ਟਰੰਪ ਨੂੰ ਟੱਕਰ ਦੇਣ ਲਈ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਹਨ। ਦੋਹਾਂ ਪਾਸਿਓਂ ਜ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਤਾਂ ਵੋਟਰ ਹੀ ਦੱਸਣਗੇ ਕਿ ਅਗਲੇ 4 ਸਾਲਾਂ ਲਈ ਰਾਸ਼ਟਰਪਤੀ ਦੀ ਕੁਰਸੀ ‘ਤੇ ਕੌਣ ਬੈਠਦਾ ਹੈ।


Share