27 ਮਹੀਨਿਆਂ ਬਾਅਦ ਜੇਲ੍ਹ ‘ਚੋਂ ਬਾਹਰ ਆਏ ਸਮਾਜਵਾਦੀ ਪਾਰਟੀ ਨੇਤਾ ਆਜ਼ਮ ਖ਼ਾਨ

35
Share

ਸੀਤਾਪੁਰ (ਯੂ.ਪੀ.), 20 ਮਈ (ਪੰਜਾਬ ਮੇਲ)- ਸੁਪਰੀਮ ਕੋਰਟ ਵੱਲੋਂ ਧੋਖਾਧੜੀ ਦੇ ਕੇਸ ਵਿਚ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਇੱਕ ਦਿਨ ਬਾਅਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਖਾਨ ਅੱਜ ਸਵੇਰੇ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ੍ਹ ਵਿਚੋਂ ਬਾਹਰ ਆ ਗਏ। ਖਾਨ ਦੇ ਪੁੱਤਰ ਅਤੇ ਵਿਧਾਇਕ ਅਬਦੁੱਲਾ ਆਜ਼ਮ, ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਦੇ ਨੇਤਾ ਸ਼ਿਵਪਾਲ ਸਿੰਘ ਯਾਦਵ ਅਤੇ ਵੱਡੀ ਗਿਣਤੀ ਸਮਰਥਕਾਂ ਨੇ 27 ਮਹੀਨਿਆਂ ਬਾਅਦ ਰਿਹਾਈ ਹੋਣ ‘ਤੇ ਸੀਨੀਅਰ ਸਪਾ ਨੇਤਾ ਦਾ ਸਵਾਗਤ ਕੀਤਾ। ਆਜ਼ਮ ਖਾਨ ‘ਤੇ ਜ਼ਮੀਨ ਹੜੱਪਣ ਸਮੇਤ 88 ਮਾਮਲੇ ਦਰਜ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਖਾਨ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਸੀਤਾਪੁਰ ਜੇਲ੍ਹ ਦੇ ਜੇਲ੍ਹਰ ਆਰ.ਐੱਸ. ਯਾਦਵ ਨੇ ਦੱਸਿਆ ਕਿ ਰਿਹਾਈ ਦਾ ਹੁਕਮ ਵੀਰਵਾਰ ਰਾਤ ਕਰੀਬ 11 ਵਜੇ ਪ੍ਰਾਪਤ ਹੋਇਆ ਸੀ ਅਤੇ ਸਾਰੀਆਂ ਪ੍ਰਕਿਰਿਆਵਾਂ ਦਾ ਪਾਲਣ ਕਰਨ ਤੋਂ ਬਾਅਦ ਖ਼ਾਨ ਨੂੰ ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ ਗਿਆ।


Share