24ਵੇਂ ਦਿਨ ਵੀ ਜਾਰੀ ਕਿਸਾਨਾਂ ਅੰਦੋਲਨ, ਕੜਾਕੇ ਦੀ ਠੰਢ ‘ਚ ਵੀ ਕਿਸਾਨ ਪਿੱਛੇ ਹੱਟਣ ਨੂੰ ਨਹੀਂ ਤਿਆਰ

526
Share

ਨਵੀਂ ਦਿੱਲੀ, 19 ਦਸੰਬਰ (ਪੰਜਾਬ ਮੇਲ)- ਕਿਸਾਨਾਂ ਦੇ ਅੰਦੋਲਨ ਨੂੰ ਅੱਜ 24ਵਾਂ ਦਿਨ ਹੈ ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਪ੍ਰਦਰਸ਼ਨ ਕਰ ਰਹੇ ਹਨ।ਕੜਾਕੇ ਦੀ ਠੰਢ ‘ਚ ਵੀ ਕਿਸਾਨ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ।ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ “ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ, ਅਸੀਂ ਸਰਕਾਰ ਨਾਲ ਗੱਲ ਕਰਨ ਤੋਂ ਕਦੋਂ ਮੰਨਾਂ ਕਰ ਰਹੇ ਹਾਂ।ਫੂਡ ਸਪਲਾਈ ਚੇਨ ਨੂੰ ਕਿਸਾਨਾਂ ਨੇ ਬੰਦ ਨਹੀਂ ਕੀਤਾ ਹੈ ਅਤੇ ਨਾ ਹੀ ਸਾਡੀ ਬੰਦ ਕਰਨ ਦੀ ਕੋਈ ਯੋਜਨਾ ਹੈ। ਕਿਸਾਨ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਡਟੇ ਹੋਏ ਹਨ।ਇਸ ਦੌਰਾਨ ਇੱਕ 80 ਸਾਲਾ ਬਜ਼ੁਰਗ ਪ੍ਰਦਰਸ਼ਨਕਾਰੀ ਨੇ ਕਿਹਾ,”ਬਹੁਤ ਮੁਸ਼ਕਿਲ ਹੋ ਰਹੀ ਹੈ ਪਰ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਬਾਰੇ ਨਹੀਂ ਸੋਚ ਰਹੀ ਹੈ।” ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਦੇ ਵਿਚਕਾਰ ਚਲ ਰਹੇ ਵਿਰੋਧ ਦੇ ਵਿਚਕਾਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੂਰਵ ਵਿੱਤ ਮੰਤਰੀ ਪੀ. ਚਿਦੰਬਰਮ ਨੇ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਬੋਲਿਆ, ਇੱਕ ਬਿਆਨ ‘ਚ ਚਿਦੰਬਰਮ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਫੇਰ ਵਿਰੋਧੀ ਧਿਰ ਤੇ ਝੂਠ ਫੈਲਾਉਣ ਦਾ ਦੋਸ਼ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ 900 ਰੁਪਏ ਪ੍ਰਤੀ ਕੁਇੰਟਲ ਤੇ ਝੋਨਾ ਵੇਚ ਰਹੇ ਹਨ। ਜਦਕਿ MSP 1870 ਰੁਪਏ ਪ੍ਰਤੀ ਕੁਇੰਟਲ ਹੈ ਕਿ ਇਹ ਝੂਠ ਹੈ? ਇਸ ਦੌਰਾਨ ਅੱਜ ਕਿਸਾਨ ਅਗਲੇ ਰਣਨੀਤੀ ਲਈ ਆਪਸ ਵਿੱਚ ਬੈਠਕ ਕਰ ਸਕਦੇ ਹਨ।ਕੱਲ੍ਹ ਇਹ ਮੀਟਿੰਗ ਹੋਣੀ ਸੀ ਪਰ ਰੱਦ ਹੋ ਗਈ।ਅੱਜ ਕਿਸਾਨ ਇਸ ਮੀਟਿੰਗ ਰਾਹੀਂ ਕੋਈ ਅਹਿਮ ਫੈਸਲਾ ਲੈ ਸਕਦੇ ਹਨ।


Share