ਪੁਤਿਨ ਨੂੰ 2 ਵਾਰ ਹੋਰ ਰਾਸ਼ਟਰਪਤੀ ਬਣਨ ਦਾ ਮੌਕਾ ਦੇਣ ਵਾਲਾ ਬਿੱਲ ਪਾਸ

154
Share

ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਪੁਤਿਨ ਦੇ 2036 ਤੱਕ ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ ਹੋ ਜਾਵੇਗਾ। ਇਸ ਤੋਂ ਬਾਅਦ ਇਹ ਬਦਲ ਰਹੇਗਾ ਕਿ ਉਹ ਆਪਣੀ ਮਰਜ਼ੀ ਨਾਲ ਅਹੁਦੇ ਨੂੰ ਛੱਡ ਸਕਦੇ ਹਨ। ਪੁਤਿਨ ਦੀ ਉਮਰ 68 ਸਾਲ ਹੈ ਅਤੇ ਉਨ੍ਹਾਂ ਦਾ ਚੌਥਾ ਕਾਰਜਕਾਲ 2024 ਨੂੰ ਪੂਰਾ ਹੋ ਰਿਹਾ ਹੈ ਪਰ ਸੰਵਿਧਾਨਕ ਬਦਲਾਅ ਤੋਂ ਬਾਅਦ ਉਹ 6 ਸਾਲ ਦੇ ਦੋ ਹੋਰ ਕਾਰਜਕਾਲ ਪੂਰੇ ਕਰ ਸਕਦੇ ਹਨ। ਪੁਤਿਨ ਸਾਲ 2000 ਤੋਂ ਹੀ ਰੂਸ ਦੀ ਸੱਤਾ ‘ਚ ਹਨ।

ਇਸ ਤੋਂ ਇਲਾਵਾ ਪਿਛਲੇ ਦਸੰਬਰ ਮਹੀਨੇ ‘ਚ ਰੂਸ ਦੇ ਸੰਵਿਧਾਨ ‘ਚ ਨਵੀਂ ਸੋਧ ਪਾਸ ਕੀਤੀ ਗਈ। ਇਸ ਦੇ ਤਹਿਤ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵੀ ਅਪਰਾਧਿਕ ਮੁਕੱਦਮਾ ਨਹੀ ਦਰਜ ਹੋ ਪਾਏਗਾ। ਹੁਣ ਸਾਬਕਾ ਰੂਸੀ ਰਾਸ਼ਟਰਪਤੀਆਂ ਨੂੰ ਕਿਸੇ ਵੀ ਅਪਰਾਧ ਲਈ ਕਿਸੇ ਵੀ ਜੁਰਮ ਲਈ ਉਮਰ ਭਰ ਛੋਟ ਦਿੱਤੀ ਜਾਵੇਗੀ, ਨਾਲ ਹੀ ਉਹ ਪੁਲਸ ਦੀ ਪੁੱਛ ਗਿੱਛ ਤੋਂ ਬਚੇ ਰਹਿਣਗੇ। ਕ੍ਰੇਮਿਲਨ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਉਮਰ ਭਰ ਸੰਸਦ ਦੇ ਉੱਚ ਸਦਨ ‘ਚ ਸੈਨੇਟਰ ਬਣਨ ਦੀ ਵੀ ਇਜਾਜ਼ਤ ਹੋਵੇਗੀ। ਹਾਲਾਂਕਿ, ਇਸ ਕਾਨੂੰਨ ‘ਚ ਕੁਝ ਹਲਾਤਾਂ ‘ਚ ਕੀਤੇ ਗਏ ਗੰਭੀਰ ਅਪਰਾਧ ਅਤੇ ਦੇਸ਼ ਧ੍ਰੋਹ ਦੇ ਮਾਮਲਿਆਂ ਨੂੰ ਅਪਵਾਦ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇਨ੍ਹਾਂ ਹਲਾਤਾਂ ‘ਚ ਸਾਬਕਾ ਰਾਸ਼ਟਰਪਤੀਆਂ ‘ਤੇ ਮੁਕੱਦਮਾ ਹੋ ਸਕਦਾ ਹੈ।


Share