23 ਮਈ ਨੂੰ ਸਰੀ ਵਿਖੇ ਮਨਾਇਆ ਜਾਵੇਗਾ ਕਾਮਾਗਾਟਾਮਾਰੂ ਯਾਦ ਦਿਵਸ

942
Share

ਐਬਟਸਫੋਰਡ, 10 ਮਈ (ਪੰਜਾਬ ਮੇਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਮੇਅਰ ਡੱਗ ਮਕੱਲਮ ਨੇ 23 ਮਈ ਨੂੰ ਕਾਮਾਗਾਟਾਮਾਰੂ ਯਾਦ ਦਿਵਸ ਮਨਾਉਣ ਦਾ ਘੋਸ਼ਣਾ ਪੱਤਰ ਜਾਰੀ ਕੀਤਾ ਹੈ। ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ 23 ਮਈ, 1914 ਨੂੰ ਵੈਨਕੂਵਰ ਪਹੁੰਚਿਆ ਸੀ, ਜਿਸ ‘ਚ 376 ਮੁਸਾਫਿਰ ਸਵਾਰ ਸਨ, ਜਿਨ੍ਹਾਂ ਵਿਚ 337 ਸਿੱਖ, 27 ਮੁਸਲਮਾਨ ਤੇ 12 ਹਿੰਦੂ ਮੁਸਾਫਿਰ ਸਨ ਪਰ ਉਸ ਵੇਲੇ ਦੀ ਕੈਨੇਡਾ ਸਰਕਾਰ ਨੇ ਸਿਰਫ 24 ਯਾਤਰੂਆਂ ਨੂੰ ਹੀ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਸੀ ਅਤੇ 352 ਮੁਸਾਫਿਰਾਂ ਨੂੰ 23 ਜੁਲਾਈ, 1914 ਨੂੰ ਵੈਨਕੂਵਰ ਤੋਂ ਵਾਪਸ ਭਾਰਤ ਮੋੜ ਦਿੱਤਾ ਗਿਆ ਸੀ, 23 ਮਈ, 2008 ਨੂੰ ਬ੍ਰਿਟਿਸ਼ ਕੋਲੰਬੀਆ ਦੀ ਲਿਬਰਲ ਸਰਕਾਰ ਨੇ ਕਾਮਾਗਾਟਾਮਾਰੂ ਯਾਤਰੀਆਂ ਨਾਲ ਹੋਈਆਂ ਵਧੀਕੀਆਂ ਦੀ ਵਿਧਾਨ ਸਭਾ ‘ਚ ਘੋਸ਼ਣਾ ਪੱਤਰ ਜਾਰੀ ਕਰਕੇ ਮੁਆਫ਼ੀ ਮੰਗੀ ਸੀ। 8 ਮਈ, 2016 ਨੂੰ ਕੈਨੇਡਾ ਦੀ ਜਸਟਿਨ ਟਰੂਡੋ ਦੀ ਸਰਕਾਰ ਨੇ ਸੰਸਦ ‘ਚ ਮੁਆਫ਼ੀ ਮੰਗੀ ਸੀ, ਸਰੀ ਨਗਰ ਪਾਲਿਕਾ ਵਿਖੇ ਘੋਸ਼ਣਾ ਪੱਤਰ ਜਾਰੀ ਕਰਨ ਮੌਕੇ ਮੇਅਰ ਡੱਗ ਮਕੱਲਮ ਦੇ ਨਾਲ ਕਾਸਲਰ ਮਨਦੀਪ ਸਿੰਘ ਨਾਗਰਾ ਅਤੇ ਕਾਮਾਗਾਟਾਮਾਰੂ ਸੁਸਾਇਟੀ ਦੇ ਮੀਤ ਪ੍ਰਧਾਨ ਰਾਜ ਸਿਘ ਤੂਰ ਵੀ ਹਾਜ਼ਰ ਸਨ।


Share