ਪਾਕਿ ਪ੍ਰਧਾਨ ਮੰਤਰੀ ਵੱਲੋਂ ਭਾਰਤ ਨਾਲ ਜੰਗਬੰਦੀ ਸਮਝੌਤੇ ਦਾ ਸਵਾਗਤ

498
Share

ਇਸਲਾਮਾਬਾਦ, 1 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਨਾਲ ਜੰਗਬੰਦੀ ਸਮਝੌਤੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਦੁਵੱਲੇ ਸਬੰਧਾਂ ’ਚ ਤਰੱਕੀ ਲਈ ‘‘ਅਨੁਕੂਲ ਵਾਤਾਵਰਣ’’ ਬਣਾਉਣ ਦੀ ਜ਼ਿੰਮੇਦਾਰੀ ਨਵੀਂ ਦਿੱਲੀ ਦੀ ਹੈ। ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਨੇ ਸੰਯੁਕਤ ਰੂਪ ਨਾਲ ਐਲਾਨ ਕੀਤਾ ਸੀ ਕਿ ਉਹ ਕੰਟਰੋਲ ਰੇਖਾ ’ਤੇ ਅਤੇ ਹੋਰ ਖੇਤਰਾਂ ’ਚ ਜੰਗਬੰਦੀ ਸਮਝੌਤਿਆਂ ਦਾ ਸਖਤੀ ਨਾਲ ਪਾਲਣਾ ਕਰਨਗੇ। ਇਸ ਤੋਂ ਬਾਅਦ ਪਹਿਲੀ ਵਾਰ ਪ੍ਰਕਿਰਿਆ ਦਿੰਦੇ ਹੋਏ ਖਾਨ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਨਾਲ ਸਾਰੇ ਲਟਕੇ ਹੋਏ ਮੁੱਦਿਆਂ ਦਾ ਹੱਲ ਗੱਲਬਾਤ ਦੇ ਜ਼ਰੀਏ ਕਰਨ ਨੂੰ ਤਿਆਰ ਹਨ।
ਉਨ੍ਹਾਂ ਨੇ ਟਵੀਟ ਕੀਤਾ- ਕੰਟਰੋਲ ਰੇਖਾ ’ਤੇ ਫਿਰ ਤੋਂ ਜੰਗਬੰਦੀ ਸਥਾਪਤ ਕਰਨ ਦਾ ਮੈਂ ਸਵਾਗਤ ਕਰਦਾ ਹਾਂ। ਇਸ ’ਚ ਅੱਗੇ ਦੀ ਤਰੱਕੀ ਦੇ ਲਈ ਅਨੁਕੂਲ ਵਾਤਾਵਰਣ ਤਿਆਰ ਕਰਨ ਦੀ ਜ਼ਿੰਮੇਦਾਰੀ ਭਾਰਤ ਦੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੇ ਅਨੁਸਾਰ ਕਸ਼ਮੀਰੀ ਲੋਕਾਂ ਵਲੋਂ ਆਪਣੇ ਫੈਸਲੇ ਖੁਦ ਕਰਨ ਦੀ ਉਨ੍ਹਾਂ ਦੀ ਬਹੁਤ ਦੇਰ ਤੋਂ ਮੰਗ ਅਤੇ ਅਧਿਕਾਰ ਦੇ ਲਈ ਭਾਰਤ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਖਾਨ ਨੇ ਸਿਲਸਿਲੇਵਾਰ ਟਵੀਟ ’ਚ ਕਿਹਾ ਕਿ ਅਸੀਂ ਹਮੇਸ਼ਾ ਸ਼ਾਂਤੀ ਚਾਹੁੰਦੇ ਹਾਂ ਅਤੇ ਸਾਰੇ ਲਟਕੇ ਹੋਏ ਮੁੱਦਿਆਂ ਦਾ ਹੱਲ ਗੱਲਬਾਤ ਦੇ ਜ਼ਰੀਏ ਕੱਢਣ ਨੂੰ ਤਿਆਰ ਹਨ। ਪਾਕਿਸਤਾਨ ਦੇ ਬਾਲਾਕੋਟ ’ਚ ਭਾਰਤੀ ਹਵਾਈ ਫੌਜ ਵਲੋਂ 2019 ’ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ’ਤੇ ਹਵਾਈ ਹਮਲੇ ਕੀਤੇ ਗਏ ਸਨ। ਇਸ ਹਮਲੇ ਦੀ ਦੂਜੀ ਬਰਸੀ ਮੌਕੇ ’ਤੇ ਸਿਲਸਿਲੇਵਾਰ ਟਵੀਟ ਕਰ ਖਾਨ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਸ਼ਾਂਤੀ ਦੇ ਹੱਕ ਵਿਚ ਰਿਹਾ ਹੈ ਤੇ ਸਾਰੇ ਲਟਕੇ ਹੋਏ ਮੁੱਦਿਆਂ ਦਾ ਹੱਲ ਗੱਲਬਾਤ ਦੇ ਜ਼ਰੀਏ ਕਰਨਾ ਚਾਹੁੰਦਾ ਹੈ।

Share