22 ਜੁਲਾਈ ਤੋਂ ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਮੁੜ ਖੁੱਲ੍ਹੇਗਾ

186
Share

-200 ਉਡਾਨਾਂ ਨੂੰ ਦਿੱਤੀ ਜਾਵੇਗੀ ਇਜਾਜ਼ਤ
ਨਵੀਂ ਦਿੱਲੀ, 17 ਜੁਲਾਈ (ਪੰਜਾਬ ਮੇਲ)- ਦਿੱਲੀ ਹਵਾਈ ਅੱਡੇ ਦਾ ਟਰਮੀਨਲ-2 ਹੁਣ 22 ਜੁਲਾਈ ਤੋਂ ਮੁੜ ਖੋਲ੍ਹਿਆ ਜਾ ਰਿਹਾ ਹੈ। ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਕਾਫੀ ਘੱਟ ਗਈ ਸੀ, ਜਿਸ ਕਾਰਨ ਇਹ ਟਰਮੀਨਲ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਿਆ ਸੀ। ਹਵਾਈ ਅੱਡੇ ਦੇ ਸੰਚਾਲਕ ਨੇ ਦੱਸਿਆ ਕਿ 22 ਜੁਲਾਈ ਤੋਂ ਟਰਮੀਨਲ-2 ਮੁੜ ਸ਼ੁਰੂ ਹੋਣ ਨਾਲ ਫਿਲਹਾਲ 200 ਉਡਾਨਾਂ ਨੂੰ ਹੀ ਅਪਰੇਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਵਿਚੋਂ 100 ਜਹਾਜ਼ ਉਡਾਨ ਭਰਨਗੇ ਤੇ 100 ਜਹਾਜ਼ਾਂ ਨੂੰ ਟਰਮੀਨਲ ’ਤੇ ਉਤਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਅਗਸਤ ਤੱਕ ਉਡਾਨਾਂ ਦੀ ਗਿਣਤੀ ਵਧਾ ਕੇ 280 ਕਰ ਦਿੱਤੀ ਜਾਵੇਗੀ। ਹਵਾਈ ਅੱਡੇ ਦੇ ਟਰਮੀਨਲ-3 ’ਤੇ ਜਹਾਜ਼ਾਂ ਦੀ ਆਵਾਜਾਈ ਜਾਰੀ ਹੈ।

Share