2021 ਤੋਂ ਪਹਿਲਾਂ ਕੋਵਿਡ-19 ਦੀ ਵੈਕਸੀਨ ਉਪਲਬੱਧ ਹੋਣ ਦੀ ਸੰਭਾਵਨਾ ਨਹੀਂ : ਵਿਗਿਆਨ ਮੰਤਰਾਲਾ

666
Share

ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)-ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਦੇ ਕੋਵਿਡ-19 ਵੈਕਸੀਨ ਨੂੰ 15 ਅਗਸਤ ਤੱਕ ਜਾਰੀ ਕੀਤੇ ਜਾਣ ਦੇ ਦਾਅਵੇ ਦੇ ਵਿਚਕਾਰ ਵਿਗਿਆਨ ਮੰਤਰਾਲੇ ਨੇ ਕਿਹਾ ਕਿ ਕੋਈ ਵੀ ਵੈਕਸੀਨ 2021 ਤੋਂ ਪਹਿਲਾਂ ਉਪਲਬਧ ਹੋਣ ਦੀ ਸੰਭਾਵਨਾ ਨਹੀਂ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਦੁਨੀਆ ‘ਚ ਤਿਆਰ ਹੋ ਰਹੀਆਂ 140 ਵੈਕਸੀਨ ‘ਚੋਂ 11 ਮਨੁੱਖੀ ਪ੍ਰੀਖਣ ਪੜਾਅ ‘ਚ ਪਹੁੰਚ ਚੁੱਕੀਆਂ ਹਨ ਪਰ ਇਹ ਸੰਭਾਵਨਾ ਨਹੀਂ ਹੈ ਕਿ ਇਨ੍ਹਾਂ ‘ਚੋਂ ਕੋਈ ਵੀ ਅਗਲੇ ਸਾਲ ਤੋਂ ਪਹਿਲਾਂ ਵੱਡੇ ਪੱਧਰ ‘ਤੇ ਵਰਤੋਂ ਲਈ ਤਿਆਰ ਹੋ ਜਾਵੇਗੀ। ਮਨੁੱਖੀ ਪ੍ਰੀਖਣ ਪੜਾਅ ‘ਚ ਤੱਕ ਪਹੁੰਚੀਆਂ 11 ਵੈਕਸੀਨ ‘ਚੋਂ 2 ਭਾਰਤੀ ਹਨ। ਪਹਿਲੀ ਆਈ.ਸੀ.ਐੱਮ.ਆਰ. ਦੇ ਸਹਿਯੋਗ ਨਾਲ ਭਾਰਤ ਬਾਇਓਟੈੱਕ ਨੇ ਤਿਆਰ ਕੀਤੀ ਹੈ, ਜਦੋਂਕਿ ਦੂਸਰੀ ਜਾਯਡਸ ਕੈਡਿਲਾ ਨੇ ਵਿਕਸਤ ਕੀਤੀ ਹੈ। ਮੰਤਰਾਲੇ ਅਨੁਸਾਰ 6 ਭਾਰਤੀ ਕੰਪਨੀਆਂ ਵੈਕਸੀਨ ‘ਤੇ ਕੰਮ ਕਰ ਰਹੀਆਂ ਹਨ।


Share