2020 ’ਚ ਅਮਰੀਕੀ ਅਰਥਵਿਵਸਥਾ ਦੀ ਗ੍ਰੋਥ ਰਹੀ ਜ਼ੀਰੋ ਤੋਂ 3.5 ਫੀਸਦੀ ਹੇਠਾਂ

115
Share

1946 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ
ਵਾਸ਼ਿੰਗਟਨ, 2 ਫਰਵਰੀ (ਪੰਜਾਬ ਮੇਲ) ਅਮਰੀਕੀ ਵਪਾਰ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਅਰਥਵਿਵਸਥਾ ਦੀ ਗ੍ਰੋਥ 2020 ’ਚ ਜ਼ੀਰੋ ਤੋਂ 3.5 ਫੀਸਦੀ ਹੇਠਾਂ ਰਹੀ। 1946 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ, ਜਦੋਂ ਅਮਰੀਕੀ ਅਰਥਵਿਵਸਥਾ ਦਾ ਆਕਾਰ ਇੰਨਾ ਜ਼ਿਆਦਾ ਘਟਿਆ ਹੈ। ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਵਾਲੇ ਉਸ ਸਾਲ ’ਚ ਅਮਰੀਕਾ ਦੀ ਜੀ.ਡੀ.ਪੀ. ਗ੍ਰੋਥ ਜ਼ੀਰੋ ਤੋਂ 11.6 ਫੀਸਦੀ ਹੇਠਾਂ ਰਹੀ ਸੀ।
ਇਕਨੌਮਿਕ ਗ੍ਰੋਥ ਦੇ ਡਾਟਾ ਵੀਰਵਾਰ ਨੂੰ ਜਾਰੀ ਕੀਤੇ ਗਏ ਸਨ। ਉਸ ਦੇ ਮੁਤਾਬਕ ਦਸੰਬਰ ਤਿਮਾਹੀ ’ਚ ਗ੍ਰੋਥ ਰੇਟ 4 ਫੀਸਦੀ ਰਿਹਾ ਸੀ। ਇੰਨਾ ਗ੍ਰੋਥ ਰੇਟ ਉਦੋਂ ਰਿਹਾ, ਜਦੋਂ ਕੋਰੋਨਾਵਾਇਰਸ ਦਾ ਕਹਿਰ ਸਿਖਰ ’ਤੇ ਸੀ। ਸਤੰਬਰ ਕੁਆਰਟਰ ’ਚ ਅਮਰੀਕਾ ਦੀ ਅਰਥਵਿਵਸਥਾ ਦਾ ਆਕਾਰ ਸਾਲਾਨਾ ਆਧਾਰ ’ਤੇ 33.4 ਫੀਸਦੀ ਘਟਿਆ ਸੀ। ਇਹ ਜਾਣਕਾਰੀ ਚੀਨੀ ਏਜੰਸੀ ਸ਼ਿਨਹੁਆ ਨੇ ਦਿੱਤੀ ਹੈ।
ਅਮਰੀਕਾ ਦੇ ਵਪਾਰ ਮੰਤਰਾਲਾ ਮੁਤਾਬਕ ਸਾਲ ਦੀ ਦੂਜੀ ਛਿਮਾਹੀ ’ਚ ਦੇਸ਼ ਦੀ ਅਰਥਵਿਵਸਥਾ ’ਚ ਥੋੜੀ-ਬਹੁਤ ਰਿਕਵਰੀ ਹੋਈ। ਇਸ ਕਾਰਣ 2020 ਦੇ ਪੂਰੇ ਸਾਲ ’ਚ ਜੀ.ਡੀ.ਪੀ. ਗ੍ਰੋਥ ਰੇਟ -3.5 ਫੀਸਦੀ ਰਿਹਾ ਸੀ ਜੋ ਪਿਛਲੇ ਸਾਲ 2.2 ਫੀਸਦੀ ਰਿਹਾ ਸੀ।
2009 ਤੋਂ ਬਾਅਦ ਪਹਿਲੀ ਵਾਰ ਅਮਰੀਕੀ ਜੀ.ਡੀ.ਪੀ. ਦੀ ਗ੍ਰੋਥ ਨਕਾਰਾਤਮਕ ਰਹੀ ਹੈ। ਫੈੱਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਕਿਹਾ ਸੀ ਕਿ ਹਾਲ ਹੀ ਦੇ ਮਹੀਨਿਆਂ ’ਚ ਰਿਕਵਰੀ ਸੁਸਤ ਹੋਈ ਹੈ। ਇਸ ਕਾਰਣ ਉਨ੍ਹਾਂ ਆਰਥਿਕ ਖੇਤਰ ਦੀਆਂ ਗਤੀਵਿਧੀਆਂ ’ਚ ਸੁਸਤੀ ਰਹੀ ਹੈ, ਜਿਨ੍ਹਾਂ ’ਤੇ ਕੋਰੋਨਾਵਾਇਰਸ ਅਤੇ ਫਿਜ਼ੀਕਲ ਡਿਸਟੈਂਸਿੰਗ ਦੀ ਮਾਰ ਸਭ ਤੋਂ ਜ਼ਿਆਦਾ ਪਈ ਹੈ।
ਪਿਛਲੇ ਸਾਲ ਅਮਰੀਕੀ ਸੰਸਦ ਨੇ ਕੋਵਿਡ-19 ਤੋਂ ਬਚਾਅ ਲਈ 900 ਅਰਬ ਡਾਲਰ ਦੇ ਪੈਕੇਜ਼ ਨੂੰ ਮਨਜ਼ੂਰੀ ਦਿੱਤੀ ਸੀ। ਮਨਜ਼ੂਰੀ ਤੋਂ ਪਹਿਲਾਂ ਇਸ ਗੱਲ ’ਤੇ ਖੂਬ ਖਿੱਚੋਤਾਣ ਹੋਈ ਕਿ ਪੈਕੇਜ਼ ਕਿੰਨਾ ਵੱਡਾ ਹੋਣਾ ਚਾਹੀਦਾ ਹੈ। ਇਸ ਦੇ ਘੇਰੇ ’ਚ ਕਿਸ ਨੂੰ ਲਿਆਂਦਾ ਜਾਣਾ ਚਾਹੀਦਾ ਹੈ ਪਰ ਅਰਥਸ਼ਾਸਤਰੀਆਂ ਅਤੇ ਕੁਝ ਪਾਲਿਸੀ ਮੇਕਰਸ ਦਾ ਕਹਿਣਾ ਹੈ ਕਿ ਇੰਨਾ ਪੈਕੇਜ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਾਇਕ ਨਹੀਂ ਹੈ।

Share