20 ਸਾਲ ਦੀਆਂ ਪ੍ਰਾਪਤੀਆਂ ਜ਼ਾਇਆ ਨਹੀਂ ਜਾਣ ਦਿਆਂਗੇ : ਅਫਗਾਨ ਰਾਸ਼ਟਰਪਤੀ

622
Share

ਕਾਬੁਲ, 14 ਅਗਸਤ (ਪੰਜਾਬ ਮੇਲ)- ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਟੀ.ਵੀ. ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆ ਬੀਤੇ 20 ਸਾਲ ਦੀਆਂ ਪ੍ਰਾਪਤੀਆਂ ਨੂੰ ਜ਼ਾਇਆ ਨਾ ਜਾਣ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਤਾਲਿਬਾਨ ਹਮਲਿਆਂ ਦੇ ਬਾਵਜੂਦ ਰਾਇ-ਮਸ਼ਵਰੇ ਚੱਲ ਰਹੇ ਹਨ। ਤਾਲਿਬਾਨ ਵੱਲੋਂ ਦੇਸ਼ ਦੇ ਮੁੱਖ ਖੇਤਰਾਂ ’ਤੇ ਕਬਜ਼ੇ ਬਾਅਦ ਇਹ ਰਾਸ਼ਟਰਪਤੀ ਦੀ ਪਹਿਲੀ ਜਨਤਕ ਟਿੱਪਣੀ ਹੈ।

Share