2-3 ਮੁੱਖ ਮੰਤਰੀ ਭੁਗਤਾ ਦਿੱਤੇ, ਜੇ ਹੁਣ ਵੀ ਮੁੱਖ ਮੰਤਰੀ ਠੀਕ ਨਹੀਂ ਚੱਲਿਆ ਤਾਂ ਇਕ ਹੋਰ ਭੁਗਤਾ ਦੇਵਾਂਗਾ : ਸਿੱਧੂ

126
Share

ਚਡੀਗੜ੍ਹ, 14 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਇਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਉਹ 2-3 ਮੁੱਖ ਮੰਤਰੀ ਭੁਗਤਾ ਚੁੱਕੇ ਹਨ ਜੇ ਹੁਣ ਵੀ ਮੁੱਖ ਮੰਤਰੀ ਠੀਕ ਨਹੀਂ ਚੱਲਿਆ ਤਾਂ ਇਕ ਹੋਰ ਭੁਗਤਾ ਦੇਵਾਂਗਾ। ਦਰਅਸਲ ਸਿੱਧੂ ਨੇ ਐਤਵਾਰ ਐੱਨ. ਆਰ. ਆਈਜ਼. ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਸਾਰੇ ਐੱਨ. ਆਰ. ਆਈਜ਼. ਨੂੰ ਸ਼ੇਅਰ ਹੋਲਡਰ ਬਨਾਉਣਗੇ ਅਤੇ ਵਿਸ਼ਵਾਸ ਖੜ੍ਹਾ ਕਰਨਗੇ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਬਣੇ ਤਾਂ ਹੀ ਅਜਿਹਾ ਹੋਵੇਗਾ। ਮੁੱਖ ਮੁੱਤਰੀ ਕੋਲ ਤਾਕਤ ਹੁੰਦੀ ਹੈ ਪਰ ਸਿੱਧੂ ਨੇ ਦੋ ਤਿੰਨ ਮੁੱਖ ਮੰਤਰੀ ਤਾਂ ਭੁਗਤਾ ਹੀ ਦਿੱਤੇ ਹਨ, ਅੱਗੇ ਵੀ ਸਮਰੱਥਾ ਰੱਖਦੇ ਹਨ ਕਿ ਲੋਕਾਂ ਦੀ ਤਾਕਤ ਨਾਲ ਇਕ ਅੱਧਾ ਹੋਰ ਭੁਗਤਾ ਦੇਵਾਂਗਾ। ਜੇ ਉਹ ਠੀਕ ਨਹੀਂ ਚੱਲਿਆ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇ ਉਹ ਠੀਕ ਚੱਲਦਾ ਹੈ ਤਾਂ ਜੈ ਜੈ ਕਾਰ ਵੀ ਕਰਨਗੇ। ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਦਾ ਆਪਣਾ ਵੀ ਪੰਜਾਬ ਦੇ ਖ਼ਿਲਾਫ਼ ਚੱਲਿਆ ਉਹ ਠੋਕਣਗੇ, ਕਟਹਿਰੇ ਵਿਚ ਖੜ੍ਹਾ ਕਰਨਗੇ।


Share