182 ਹਿੰਦੂ-ਸਿੱਖ ਪਰਿਵਾਰ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ 

366
Share

ਨਵੀਂ ਦਿੱਲੀ,  4 ਸੰਤਬਰ (ਪੰਜਾਬ ਮੇਲ)- ਅਫ਼ਗਾਨਿਸਤਾਨ ਤੋਂ 182 ਹਿੰਦੂ-ਸਿੱਖ ਪ੍ਰਵਾਸੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ, ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ‘ਚ ਉਨ•ਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 8 ਸਰੂਪ ਵੀ ਭਾਰਤ ਲਿਆਂਦੇ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਸੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵਿਸ਼ਵ ਪੰਜਾਬੀ ਸੰਗਠਨ ਦੇ ਸਹਿਯੋਗ ਨਾਲ ਡੀਐਸਜੀਐਮਸੀ ਨੇ ਦਿੱਲੀ ਵਿੱਚ 182 ਅਫ਼ਗਾਨ ਹਿੰਦੂ-ਸਿੱਖ ਪ੍ਰਵਾਸੀਆਂ ਨੂੰ ਇੱਕ ਚਾਰਟਰਡ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ। ਦੱਸ ਦੇਈਏ ਕਿ ਨਾਗਰਿਕਤਾ ਸੋਧ ਕਾਨੂੰਨ ਬਣਨ ਮਗਰੋਂ ਬੀਤੀ 26 ਜੁਲਾਈ ਨੂੰ ਅਫ਼ਗਾਨਿਸਤਾਨ ਦੇ 11 ਸਿੱਖਾਂ ਦਾ ਪਹਿਲਾ ਜਥਾ ਭਾਰਤ ਪੁੱਜਾ ਸੀ। ਮਨਜਿੰਦਰ ਸਿੰਘ ਸਿਰਸਾ ਨੇ ਪਹਿਲੇ ਜਥੇ ਦੇ ਸਿੱਖਾਂ ਦਾ ਸਵਾਗਤ ਕਰਦੇ ਹੋਏ ਕਿਹਾ ਸੀ ਕਿ ਤਾਲਿਬਾਨੀ ਅੱਤਵਾਦ ਦਾ ਸ਼ਿਕਾਰ ਹੋ ਕੇ ਆਏ ਸਿੱਖਾਂ ਨੂੰ ਰਹਿਣ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਿਰਸਾਦੇ ਇਸ ਬਿਆਨ ਮਗਰੋਂ ਬੀਜੇਪੀ ਦੇ ਨੈਸ਼ਨਲ ਸੈਕਟਰੀ ਸਰਕਾਰ ਆਰ ਪੀ ਸਿੰਘ ਨੇ ਕਿਹਾ ਸੀ ਕਿ ਲਗਭਗ 700 ਹੋਰ ਸਿੱਖਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਹੈ। ਸਰਕਾਰ ਆਰ ਪੀ ਸਿੰਘ ਨੇ ਦੱਸਿਆ ਕਿ ਅਫ਼ਗਾਨਿਸਤਾਂਨ ਤੋਂ ਆਉਣ ਵਾਲੇ ਸਿੱਖਾਂ ਨੂੰ ਰਹਿਣ ਤੇ ਖਾਣ-ਪੀਣ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜੋ ਲੋਕ ਸੀਏਏ ਦਾ ਵਿਰੋਧ ਕਰ ਰਹੇ ਸਨ, ਉਨ•ਾਂ ਨੂੰ ਅੱਜ ਸੀਏਏ ਦਾ ਮਹੱਤਵ ਸਮਝ ਆ ਰਿਹਾ ਹੋਵੇਗਾ।

Share