18 ਤੋਂ ਏਅਰ ਲਾਈਨਾਂ ਪੂਰੀ ਸਮਰੱਥਾ ਨਾਲ ਕਰ ਸਕਦੀਆਂ ਨੇ ਘਰੇਲੂ ਉਡਾਨਾਂ ਦਾ ਸੰਚਾਲਨ

511
Share

ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਮੇਲ)- ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏਅਰ ਲਾਈਨਾਂ 18 ਅਕਤੂਬਰ ਤੋਂ ਬਿਨਾਂ ਕਿਸੇ ਸਮਰੱਥਾ ਪਾਬੰਦੀ ਦੇ ਘਰੇਲੂ ਉਡਾਨਾਂ ਦਾ ਸੰਚਾਲਨ ਕਰ ਸਕਦੀਆਂ ਹਨ। ਮੰਤਰਾਲੇ ਨੇ ਇਹ ਫੈਸਲਾ ਹਵਾਈ ਯਾਤਰਾ ਲਈ ਯਾਤਰੀਆਂ ਦੀ ਮੰਗ ਦੇ ਮੱਦੇਨਜ਼ਰ ਲਿਆ ਹੈ। ਮੰਤਰਾਲੇ ਦੇ ਆਦੇਸ਼ ਅਨੁਸਾਰ ਏਅਰ ਲਾਈਨ 18 ਸਤੰਬਰ ਤੋਂ ਆਪਣੀਆਂ ਕੋਵਿਡ ਤੋਂ ਪਹਿਲਾਂ ਘਰੇਲੂ ਸੇਵਾਵਾਂ ਦੇ 85 ਫੀਸਦੀ ਦਾ ਸੰਚਾਲਨ ਕਰ ਰਹੀਆਂ ਹਨ। ਜਹਾਜ਼ ਕੰਪਨੀਆਂ 12 ਅਗਸਤ ਤੋਂ 18 ਸਤੰਬਰ ਦੌਰਾਨ ਕੋਵਿਡ ਤੋਂ ਪਹਿਲਾਂ ਦੀਆਂ ਆਪਣੀਆਂ ਘਰੇਲੂ ਉਡਾਨਾਂ ਵਿਚੋਂ 72.5 ਫੀਸਦੀ ਦਾ ਸੰਚਾਲਨ ਕਰ ਰਹੀਆਂ ਹਨ। ਇਹ ਹੱਦ 5 ਜੁਲਾਈ ਤੋਂ 12 ਅਗਸਤ ਦੌਰਾਨ 65 ਫੀਸਦੀ ਸੀ। ਪਹਿਲੀ ਜੂਨ ਤੋਂ 5 ਜੁਲਾਈ ਦੌਰਾਨ ਇਹ ਹੱਦ 50 ਫੀਸਦੀ ਸੀ। ਭਾਰਤੀ ਜਹਾਜ਼ ਕੰਪਨੀਆਂ ਨੇ 9 ਅਕਤੂਬਰ ਨੂੰ 2340 ਘਰੇਲੂ ਉਡਾਨਾਂ ਦਾ ਸੰਚਾਲਨ ਕੀਤਾ, ਜੋ ਕਿ ਉਸ ਦੀ ਕੁੱਲ ਕੋਵਿਡ ਤੋਂ ਪਹਿਲਾਂ ਦੀ ਸਮਰੱਥਾ ਦਾ 71.5 ਫੀਸਦੀ ਹੈ।


Share