16 ਸਾਲਾ ਨੌਜਵਾਨ ਨੇ ਪਬਜੀ ਗੇਮ ’ਤੇ ਖਰਚੇ 10 ਲੱਖ ਰੁਪਏ!

568
Share

ਮਾਪਿਆਂ ਦੇ ਡਾਂਟਣ ਮਗਰੋਂ ਘਰੋਂ ਫਰਾਰ ਹੋਇਆ ਨੌਜਵਾਨ; ਪੁਲਿਸ ਨੇ ਨੌਜਵਾਨ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ
ਮੁੰਬਈ, 27 ਅਗਸਤ (ਪੰਜਾਬ ਮੇਲ)- ਇਥੋਂ ਦੇ ਜੋਗੇਸ਼ਵਰੀ ਇਲਾਕੇ ਦੇ 16 ਵਰ੍ਹਿਆਂ ਦੇ ਨੌਜਵਾਨ ਨੇ ਪਬਜੀ ਗੇਮ ਖੇਡਣ ’ਤੇ ਆਨਲਾਈਨ ਅਦਾਇਗੀ ਕਰਦਿਆਂ 10 ਲੱਖ ਰੁਪਏ ਖਰਚ ਕਰ ਦਿੱਤੇ। ਜਦੋਂ ਉਸ ਦੇ ਮਾਪਿਆਂ ਨੇ ਉਸ ਨੂੰ ਡਾਂਟਿਆ ਤਾਂ ਉਹ ਘਰ ਛੱਡ ਕੇ ਚਲਾ ਗਿਆ। ਮਾਪਿਆਂ ਨੇ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ ਤਾਂ ਪੁਲਿਸ ਨੇ ਨੌਜਵਾਨ ਨੂੰ ਈਸਟ ਅੰਦੇਰੀ ਵਿਚ ਮਹਾਕਾਲੀ ਕੇਵਜ਼ ਇਲਾਕੇ ਵਿਚੋਂ ਲੱਭ ਲਿਆ ਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਸਾਹਮਣੇ ਆਈ। ਪੁਲਿਸ ਨੇ ਮਾਪਿਆਂ ਦੀ ਸ਼ਿਕਾਇਤ ’ਤੇ ਲੜਕੇ ਦੀ ਗੁੰਮਸ਼ੁਦਗੀ ਬਾਰੇ ਅਗਵਾ ਹੋਣ ਦਾ ਕੇਸ ਦਰਜ ਕੀਤਾ ਸੀ ਤੇ ਉਸ ਦੀ ਭਾਲ ਆਰੰਭ ਕਰ ਦਿੱਤੀ ਸੀ। ਇਸ ਮਗਰੋਂ ਕਰਾਈਮ ਬਰਾਂਚ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਨੌਜਵਾਨ ਨੂੰ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤਾ।

Share