15 ਜੂਨ ਵਾਲੀ ਏਅਰ ਇੰਡੀਆ ਫਲਾਈਟ ਵਿਚ ਆਇਆ ਇਕ 2 ਸਾਲਾ ਬੱਚਾ ਅਤੇ 59 ਸਾਲਾ ਮਹਿਲਾ ਕਰੋਨਾ ਪਾਜ਼ੇਟਿਵ

735
Share

-ਭਾਰਤ ਤੋਂ ਵਾਪਿਸ ਪਹੁੰਚੇ ਕਰੋਨਾ ਰੋਗੀਆਂ ਦੀ ਗਿਣਤੀ ਹੋਈ 7
ਔਕਲੈਂਡ, 21 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਕਰੋਨਾ ਕੇਸਾਂ ਦੀ ਗਿਣਤੀ ਮੁੜ ਵਧਣ ਲੱਗੀ ਹੈ। ਅੱਜ ਦੋ ਨਵੇਂ ਕੇਸ ਆ ਗਏ ਹਨ ਜਿਸ ਨੂੰ ਮਿਲਾ ਕੇ ਕੁਲ ਗਿਣਤੀ ਹੁਣ 7 ਹੋ ਗਈ ਹੈ। ਇਹ ਦੋਵੇਂ ਕੇਸ 15 ਜੂਨ ਨੂੰ ਇਥੇ ਪਹੁੰਚੀ ਏਅਰ ਇੰਡੀਆ ਦੀ ਫਲਾਈਟ ਨਾਲ ਸਬੰਧਿਤ ਹਨ। ਇਸਦੇ ਵਿਚ ਇਕ 2 ਸਾਲਾ ਬੱਚਾ ਸ਼ਾਮਿਲ ਹੈ ਅਤੇ ਇਕ 59 ਸਾਲਾ ਮਹਿਲਾ ਜੋ ਕਿ ਦਿੱਲੀ ਤੋਂ ਇਥੇ ਆਈ ਸੀ। ਇਸਦੇ ਪਤੀ ਦਾ ਵੀ ਟੈਸਟ ਕੀਤਾ ਗਿਆ  ਹੈ ਅਤੇ ਰਿਪੋਰਟ ਆਉਣੀ ਬਾਕੀ ਹੈ। 2 ਸਾਲਾ ਬੱਚਾ ਓਹੀ ਹੈ ਜਿਸਦੇ ਮਾਂ-ਪਿਓ ਬੀਤੇ ਕੱਲ੍ਹ ਪਾਜ਼ੇਟਿਵ ਪਾਏ ਗਏ ਸਨ। 0-9 ਸਾਲ ਦੇ ਬੱਚਿਆਂ ਦੇ ਵਿਚ ਹੁਣ ਤੱਕ 36 ਬੱਚੇ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਜੋ ਕਿ ਸਾਰੇ ਠੀਕ ਹੋ ਗਏ ਹਨ।


Share