15 ਅਗਸਤ ਨੂੰ ਬੈਲ ਸੈਂਟਰ ਸਰੀ ਵਿੱਚ ਹੋਵੇਗਾ ਕਬੱਡੀ ਕੱਪ

569
Share

ਕਨੇਡਾ/ਨਕੋਦਰ, 12 ਅਗਸਤ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਵਾਲੇ ਖੇਡ ਪ੍ਰਮੋਟਰ ਵਲੋ 15 ਅਗਸਤ ਨੂੰ ਬੈਲ ਸੈਂਟਰ ਸਰੀ ਕੈਨੇਡਾ ਦੀਆ ਗਰਾਉਂਡ ਵਿਚ ਯੰਗ- ਰਾਇਲ ਕਿੰਗਜ਼ ਕਬੱਡੀ ਕਲੱਬ ਵਲੋਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਕਰਾਉਣ ਲਈ ਪ੍ਰਧਾਨ ਕੁਲਬੀਰ ਸਿੰਘ ਦੁੱਲੇ,ਸੈਕਟਰੀ ਰਾਜ ਪੁਰੇਵਾਲ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਕਬੱਡੀ ਕਰੋਨਾ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਨੋਜਵਾਨਾਂ ਵਿੱਚ ਦੁਬਾਰਾ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਇਹ ਚੰਗਾ ਮੌਕਾ ਹੈ। ਸਾਡੇ ਕੈਨੇਡਾ ਰਹਿੰਦੇ ਖਿਡਾਰੀ ਚਾਹੁੰਦੇ ਹਨ ਕਿ ਕਬੱਡੀ ਜਲਦੀ ਸ਼ੁਰੂ ਹੋਵੈ। ਉਹਨਾਂ ਦੱਸਿਆ ਕਿ ਇਹ ਟੂਰਨਾਮੈਂਟ ਵਿਸ਼ਵ ਕਬੱਡੀ ਡੋਪਿੰਗ ਕਮੇਟੀ ਦੇ ਨਿਯਮਾਂ ਅਨੁਸਾਰ ਹੋਵੇਗਾ। ਜਿਸ ਵਿਚ ਕੈਨੇਡਾ ਦੀਆਂ ਚੋਟੀ ਦੀਆਂ ਟੀਮਾਂ ਵਿਚਾਲੇ ਮੁਕਾਬਲੇ ਹੋਣਗੇ। ਇਸ ਕਬੱਡੀ ਕੱਪ ਦਾ ਟੀਮ ਪੰਜਾਬੀ ਤੇ ਲਾਈਫ ਟੈਲੀਕਾਸ ਹੋ ਗਿਆ ਇਸ ਟੂਰਨਾਮੈਂਟ ਨੂੰ ਸੱਬਾ ਥਿਆੜਾ, ਐਂਡੀ ਧੁੱਗਾ, ਲਾਲੀ ਨਿਰਵਾਲ,ਸੁੱਖਾ ਮਾਨ, ਸੈਮ ਪੰਨੂ, ਸੁੱਖਾ ਢੇਸੀ, ਕੁਲਵਿੰਦਰ ਪੱਤੜ,ਲੱਕੀ ਜੌਹਲ ,ਗੁਰਜੀਤ ਮਾਂਗਟ, ਸੁੱਖਾ ਮਾਨ, ਕੀਪਾ ਟਾਂਡਾ, ਸੁੱਖਾ ਰੰਧਾਵਾ ਵਲੋ ਪੂਰਾ ਸਹਿਯੋਗ ਹੋਵੇਗਾ। ਇਸ ਮੌਕੇ ਪੰਮਾ ਧੰਜੂ,ਸੋਨੂੰ ਜੰਪ ਦਾ ਵਿਸੇਸ਼ ਸਨਮਾਨ ਹੋਵੇਗਾ। ਇਸ ਕੱਪ ਨੂੰ ਕਰਾਉਣ ਲਈ ਨੀਟੂ ਕੰਗ, ਜੋਨਾ ਬੋਲੀਨਾ,ਇੰਦਰਜੀਤ ਰੂਮੀ,ਬਿੱਟੂ ਜੌਹਲ, ਚਰਨਜੀਤ ਬਰਾੜ ਲੱਕੀ ਕੁਰਾਲੀ ਪਵਨਾ ਅੱਚਰਵਾਲ ਆਦਿ ਸਖਸੀਅਤਾ ਵਲੋਂ ਵਿਸੇਸ਼ ਸਹਿਯੋਗ ਹੋਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਸਿੰਦਾ ਅੱਚਰਵਾਲ, ਇਕਬਾਲ ਸਵੈਚ,ਰਾਜ ਬੱਧਨੀ, ਹਰਵਿੰਦਰ ਲੱਡੂ, ਬਿੱਕਰ ਸਰਾਏ,ਲੱਕੀ ਜੌਹਲ ਦਾ ਵੱਡਾ ਯੋਗਦਾਨ ਹੋਵੇਗਾ। ।


Share