13 ਫ਼ੀਸਦੀ ਆਬਾਦੀ ਦੀ ਅਗਵਾਈ ਕਰਨ ਵਾਲੇ ਧਨੀ ਦੇਸ਼ਾਂ ਨੇ ਬੁੱਕ ਕੀਤੀ 50 ਫ਼ੀਸਦੀ ਤੋਂ ਜ਼ਿਆਦਾ ਵੈਕਸੀਨ

532
Share

ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਦੁਨੀਆ ਦੇ ਕੋਰੋਨਾ ਮਾਮਲਿਆਂ ਦੀ ਗਿਣਤੀ 3 ਕਰੋੜ ਦੇ ਪਾਰ ਹੋ ਗਈ ਹੇ ਜਦ ਕਿ ਹੁਣ ਤੱਕ ਕੁਲ 9.45 ਲੱਖ ਲੋਕ ਇਸ ਮਹਾਮਾਰੀ ਵਿਚ ਜਾਨ ਗੁਆ ਚੁੱਕੇ ਹਨ। ਔਕਸਫੇਮ  ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਦੁਨੀਆ ਦੀ 13 ਫ਼ੀਸਦੀ ਆਬਾਦੀ ਦੀ ਅਗਵਾਈ ਕਰਨ ਵਾਲੇ ਧਨੀ ਦੇਸ਼ਾਂ ਦੇ ਇੱਕ ਸਮੂਹ ਨੇ ਭਵਿੱਖ ਵਿਚ ਕੋਰੋਨਾ ਦੇ ਟੀਕਿਆਂ ਦੀ 50 ਫੀਸਦੀ ਤੋਂ ਜ਼ਿਆਦਾ ਦੀ ਖੁਰਾਕ ਬੁਕਿੰਗ ਕਰ ਰਹੀ ਹੈ। ਇਸ ਰਿਪੋਰਟ ਵਿਚ ਐਨਾਲਿਟਿਕਸ ਕੰਪਨੀ ਏਅਰਫਿਨਿਟੀ ਦੁਆਰਾ ਇਕੱਠੇ ਅੰਕੜਿਆਂ ਦੇ ਆਧਾਰ ‘ਤੇ ਪ੍ਰੀਖਣ ਦੇ ਆਖਰੀ ਦੌਰ ਤੋਂ ਲੰਘ ਰਹੀ ਪੰਜ ਵੈਕਸੀਨ ਉਤਪਾਦਕ ਕੰਪਨੀਆਂ ਅਤੇ ਖਰੀਦਦਾਰ ਦੇਸ਼ਾਂ ਦੇ ਵਿਚ ਹੋਏ ਸੌਦਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਰਿਪੋਰਟ ਤੋਂ ਬਾਅਦ ਔਕਸਫੇਮ ਅਮਰੀਕਾ  ਦੇ ਅਧਿਕਾਰੀ ਰੌਰਟ ਸਿਲਵਰਮੈਨ ਨੇ ਕਿਹਾ, ਜੀਵਨ ਰੱਖਿਅਕ ਵੈਕਸੀਨ ਦੀ ਪਹੁੰਚ ਇਸ ਗੱਲ ‘ਤੇ Îਨਿਰਭਰ ਨਹੀਂ ਹੋਣੀ ਚਾਹੀਦੀ  ਕਿ ਆਪ ਕਿੱਥੇ ਰਹਿੰਦੇ  ਹਨ ਜਾਂ ਆਪ ਦੇ ਕੋਲ ਕਿੰਨਾ ਪੈਸਾ ਹੈ। ਉਨ੍ਹਾਂ ਨੇ ਕਿਹਾ, ਇੱਕ ਸੁਰੱਖਿਅਤ ਅਤੇ ਪ੍ਰਭਾਵੀ  ਵੈਕਸੀਨ ਦਾ ਵਿਕਾਸ ਮਹੱਤਵਪੂਰਣ ਹੈ ਲੇਕਿਨ ਓਨਾ ਹੀ ਅਹਿਮ ਇਹ ਯਕੀਨੀ ਬਣਾਉਣਾ ਵੀ ਹੈ ਕਿ ਟੀਕੇ ਸਾਰਿਆਂ ਦੇ ਲਈ ਉਪਬਲਧ ਹੋਣ। ਉਨ੍ਹਾਂ ਨੇ ਟੀਕੇ ਦੇ ਸਸਤੇ ਹੋਣ ਦੀ ਜ਼ਰੂਰਤ ਵੀ ਦੱਸੀ ਕਿਉਂਕਿ ਇਹ ਮਹਾਮਾਰੀ ਕਿਸੇ ਇੱਕ ਜਗ੍ਹਾ ਨਹੀਂ ਬਲਕਿ ਦੁਨੀਆ ਵਿਰ ਹਰ ਜਗ੍ਹਾ ਫੈਲੀ ਹੈ। ਜਿਹੜੇ ਪੰਜ ਟੀਕਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਉਨ੍ਹਾਂ ਵਿਚ ਐਸਟ੍ਰਜੇਨੇਕਾ, ਗਾਮਲਿਆ/ਸਪੁਤਨਿਕ, ਮਾਡਰਨ, ਫਾਈਜ਼ਰ ਅਤੇ ਸਿਨੋਵੈਕ ਦੇ ਟੀਕੇ ਸ਼ਾਮਲ ਹਨ। ਔਕਸਫੇਮ ਰਿਪੋਰਟ ਮੁਤਾਬਕ ਜਿਹੜੇ ਧਨੀ ਦੇਸ਼ਾਂ ਨੇ ਵੈਕਸੀਨ ਨਿਰਮਾਤਾ ਪੰਜ ਕੰਪਨੀਆਂ ਨਾਲ ਡੀਲ ਕੀਤੀ ਹੈ। ਉਨ੍ਹਾਂ ਵਿਚ ਅਮਰੀਕਾ, ਬ੍ਰਿਟੇਨ, ਯੂਰਪੀ ਸੰਘ, ਆਸਟ੍ਰੇਲੀਆ, ਹਾਂਗਕਾਂਗ-ਮਕਾਊ, ਜਾਪਾਨ, ਸਵਿਟਜ਼ਰਲੈਂਡ ਅਤੇ ਇਜ਼ਰਾਈਲ ਸ਼ਾਮਲ ਹਨ। ਕੰਪਨੀਆਂ ਨੇ 5.3 ਅਰਬ ਟੀਕਾ ਖੁਰਾਕ ਦੇ ਲਈ ਇਹ ਡੀਲ ਕੀਤੀ ਹੈ। ਜਿਨ੍ਹਾਂ ਵਿਚੋਂ 2.7 ਅਰਬ ਖੁਰਾਕਾਂ  ਦੇ ਸੌਦੇ ਸਿਰਫ ਇਨ੍ਹਾਂ ਵਿਕਸਿਤ ਅਤੇ ਅਮੀਰ ਦੇਸ਼ਾਂ ਨੇ ਕੀਤੇ ਹਨ ਜਿੱਥੇ ਵਿਸ਼ਵ ਦੀ 13 ਫੀਸਦੀ ਆਬਾਦੀ ਰਹਿੰਦੀ ਹੈ।


Share