10 ਸਾਲਾਂ ਭਾਰਤੀ-ਅਮਰੀਕੀ ਕੁੜੀ ਦੀ ਦੂਸਰੀ ਕਾਵਿ ਪੁਸਤਕ ਛੱਪ ਕੇ ਹੋਈ ਤਿਆਰ

267
Share

ਸੈਕਰਾਮੈਂਟੋ, 20 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲੁਇਸਵਿਲੇੇ, ਕੈਂਟਕੀ ਵਾਸੀ ਭਾਰਤੀ-ਅਮਰੀਕੀ ਕੁੜੀ ਨੇ 10 ਸਾਲ ਦੀ ਉਮਰ ’ਚ ਉਹ ਕਰ ਵਿਖਾਇਆ ਹੈ, ਜੋ ਸ਼ਾਇਦ ਹੀ ਕਿਸੇ ਦੇ ਹਿੱਸੇ ਆਇਆ ਹੋਵੇ। ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਪ੍ਰਕਾਸ਼ਿਤ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਸ਼੍ਰੇਅੰਸ਼ੀ ਕੁਮਾਰੀ ਜੋ ‘ਏਸ਼ੀਆ ਬੁੱਕ ਆਫ ਰਿਕਾਰਡ’ ਦਾ ਗਰੈਂਡ ਮਾਸਟਰ ਟਾਇਟਲ ਜਿੱਤ ਚੁੱਕੀ ਹੈ, ਨੇ ਆਪਣੀ ਦੂਸਰੀ ਕਾਵਿ ਪੁਸਤਕ ਲੁਇਸਵਿਲੇ ਦੇ ਐਲੀਮੈਂਟਰੀ ਸਕੂਲ ਵਿਚ ਆਪਣੀ ਪੜ੍ਹਾਈ ਦੇ ਆਖਰੀ ਸਾਲ ਦੌਰਾਨ ਲਿਖੀ ਹੈ। ਇਸ ਸਾਲ ਫਰਵਰੀ ’ਚ ਕੁਮਾਰੀ ਕਾਵਿ ਸੰਸਾਰ ਦੇ ਰੂਬਰੂ ਹੋਈ ਸੀ, ਜਦੋਂ ਉਸ ਦੀ ਪਹਿਲੀ ਕਾਵਿ ਪੁਸਤਕ ‘ਪੰਡੇਮਿਕ 2020, ਪੋਇਟਿਕ ਵਿੰਟਰ ਇਵਨਿੰਗਜ਼’ ਰਲੀਜ਼ ਹੋਈ ਸੀ। ਉਸ ਦੀ ਦੂਸਰੀ ਪੁਸਤਕ ‘ਰਾਈਮਿੰਗ ਵਾਈਬਜ਼, ਰਾਈਡਿੰਗ ਦ ਪੋਇਟਿਕ ਵੇਵਜ਼’ ਛਪਕੇ ਤਿਆਰ ਹੋ ਗਈ ਹੈ। ਉਸ ਨੇ ਇਸ ਪੁਸਤਕ ਵਿਚ ਸ਼ਾਮਿਲ ਜ਼ਿਆਦਾਤਰ ਕਵਿਤਾਵਾਂ ਕੌਮੀ ਕਾਵਿ ਮਹੀਨੇ ਅਪ੍ਰੈਲ ਦੌਰਾਨ ਲਿਖੀਆਂ ਹਨ। ਪੁਸਤਕ ਦੀ ਭੂਮਿਕਾ ਉਸ ਦਾ ਹੌਂਸਲਾ ਵਧਾਉਣ ਵਾਲੇ ਅਧਿਆਪਕ ਲੌਰੇਨ ਡਿਕੀ ਨੇ ਲਿਖੀ ਹੈ। ਉਸ ਨੇ ਇਕ ਗਲਪ ਪੁਸਤਕ ਉਪਰ ਸਹਿ ਸੰਪਾਦਕ ਵਜੋਂ ਕੰਮ ਵੀ ਕੀਤਾ ਹੈ।

Share