1.3 ਅਰਬ ਲੋਕਾਂ ਦਾ ਕੋਵਿਡ-19 ਲਈ ਟੈਸਟ ਕੀਤੇ ਜਾਣਾ ਵਿਹਾਰਕ ਤੌਰ ‘ਤੇ ਸੰਭਵ ਨਹੀਂ : ਹਰਸ਼ਵਰਧਨ

751
Share

ਨਵੀਂ ਦਿੱਲੀ, 29 ਮਈ (ਪੰਜਾਬ ਮੇਲ)-ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ 1.3 ਅਰਬ ਲੋਕਾਂ ਦਾ ਕੋਵਿਡ-19 ਲਈ ਟੈਸਟ ਕੀਤੇ ਜਾਣਾ ਵਿਹਾਰਕ ਤੌਰ ‘ਤੇ ਸੰਭਵ ਨਹੀਂ ਹੈ। ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਵੱਲੋਂ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਸਿਖਰ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਨੂੰ ਖਾਰਜ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ‘ਰੋਗ ਦੇ ਭਵਿੱਖੀ ਖਾਕੇ’ ਬਾਰੇ ਕੋਈ ਅਨੁਮਾਨ ਲਾਉਣਾ ਔਖਾ ਹੈ। ਉਨ੍ਹਾਂ ਕਿਹਾ ਕਿ 27 ਮਈ ਤਕ ਸਾਡੀ ਟੈਸਟਿੰਗ ਸਮਰੱਥਾ 1.60 ਲੱਖ ਟੈਸਟ ਪ੍ਰਤੀ ਦਿਨ ਸੀ ਅਤੇ ਅੱਜ ਦੀ ਤਰੀਕ ਤਕ ਅਸੀਂ 1,15,229 ਟੈਸਟ ਕਰ ਚੁੱਕੇ ਹਾਂ।


Share