1 ਜੁਲਾਈ ਤੋਂ ਅਲਬਰਟਾ ਪਹਿਲਾਂ ਵਾਂਗ ਪੂਰਨ ਖੋਲ੍ਹਣ ਦਾ ਐਲਾਨ

97
Share

ਕੈਲਗਰੀ, 20 ਜੂਨ (ਪੰਜਾਬ ਮੇਲ)-ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ 1 ਜੁਲਾਈ ‘ਕੈਨੇਡਾ ਡੇਅ’ ਤੋਂ ਪਹਿਲਾਂ ਵਾਂਗ ਸਾਰਾ ਕੁਝ ਬਿਨਾਂ ਹਦਾਇਤਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਤਕਰੀਬਨ 70.2 ਪ੍ਰਤੀਸ਼ਤ ਵੈਕਸੀਨ ਲੋਕਾਂ ਦੇ ਲਗਾਈ ਜਾ ਚੁੱਕੀ ਹੈ | ਸਰਕਾਰ ਨੇ ਆਪਣੇ ਵਾਅਦੇ ਮੁਤਾਬਿਕ ਤੀਜੇ ਪੜਾਅ ‘ਚ ਸਾਰਾ ਕੁਝ ਆਮ ਵਾਂਗ ਖੋਲ੍ਹਣ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਹਰ ਸਾਲ ਹੋਣ ਵਾਲਾ ਕੈਲਗਰੀ ਵਿਖੇ ਵਿਸ਼ਵ ਪੱਧਰ ਵਾਲਾ ਮੇਲਾ ਸਟੈਮਪੀਡ ਵੀ ਆਮ ਵਾਂਗ ਹੋਵੇਗਾ | ਅਖੀਰ ‘ਚ ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ (ਨਗਰ ਕੌਂਸਲ) ਆਪਣੇ ਮੁਤਾਬਿਕ ਹਦਾਇਤਾਂ ਜਾਰੀ ਰੱਖ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੈਕਸੀਨ ਲਗਵਾ ਚੁੱਕੇ ਲੋਕਾਂ ਵਾਸਤੇ 3 ਲੱਕੀ ਡਰਾਅ ਜਿਨ੍ਹਾਂ ‘ਚ 10-10 ਲੱਖ ਡਾਲਰ ਵੀ ਕੱਢੇ ਜਾ ਰਹੇ ਹਨ | ਜੋ ਕਿ ਜੁਲਾਈ, ਅਗਸਤ ਅਤੇ ਸਤੰਬਰ ‘ਚ ਕੱਢੇ ਜਾਣੇ ਹਨ | ਅਖੀਰ ‘ਚ ਉਨ੍ਹਾਂ ਕਿਹਾ ਕਿ ਡਰਾਅ ‘ਚ ਹਰ ਵਿਅਕਤੀ ਨਾਂਅ ਦਰਜ ਕਰਵਾ ਸਕਦਾ ਹੈ ਪਰ ਡਰਾਅ ਦਾ ਹੱਕਦਾਰ ਉਹ ਹੀ ਹੋਵੇਗਾ, ਜਿਸ ਨੇ ਵੈਕਸੀਨ ਲਗਵਾਈ ਹੋਵੇਗੀ |


Share