ਫ਼ਰਜ਼ੀ ਈ-ਮੇਲ ਮਾਮਲੇ ’ਚ ਮੁੰਬਈ ਕ੍ਰਾਈਮ ਬ੍ਰਾਂਚ ਕੋਲ ਰਿਤਿਕ ਰੌਸ਼ਨ ਨੇ ਬਿਆਨ ਦਰਜ ਕਰਵਾਇਆ

221
ਮੁੰਬਈ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚਦੇ ਹੋਏ ਅਦਾਕਾਰ ਰਿਤਿਕ ਰੌਸ਼ਨ।
Share

ਮੁੰਬਈ, 27 ਫਰਵਰੀ (ਪੰਜਾਬ ਮੇਲ)- ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਉਨ੍ਹਾਂ ਦੇ ਨਾਮ ਤੋਂ ਫ਼ਰਜ਼ੀ ਈ-ਮੇਲ ਅਦਾਕਾਰਾ ਕੰਗਨਾ ਰਣੌਤ ਨੂੰ ਭੇਜੇ ਜਾਣ ਨਾਲ ਸਬੰਧਤ ਆਪਣੀ ਇੱਕ ਸ਼ਿਕਾਇਤ ਦੇ ਮਾਮਲੇ ’ਚ ਅੱਜ ਮੁੰਬਈ ਕ੍ਰਾਈਮ ਬਰਾਂਚ ਦੀ ਅਪਰਾਧ ਖ਼ੁਫ਼ੀਆ ਇਕਾਈ ਕੋਲ ਬਿਆਨ ਦਰਜ ਕਰਵਾਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਰਿਤਿਕ ਦੱਖਣੀ ਮੁੰਬਈ ’ਚ ਮੁੰਬਈ ਪੁਲਿਸ ਕਮਿਸ਼ਨਰ ਦੇ ਦਫ਼ਤਰ ਲਗਪਗ 11.45 ਵਜੇ ਪਹੁੰਚੇ। ਉਹ ਢਾਈ ਘੰਟੇ ਮਗਰੋਂ ਉਥੋਂ ਗਏ। ਉਨ੍ਹਾਂ ਨੇ ਮਾਸਕ ਅਤੇ ਕਾਲੀ ਟੋਪੀ ਪਾਈ ਹੋਈ ਸੀ। ਰਿਤਿਕ ਨੇ ਸਾਲ 2016 ਵਿਚ ਇੱਕ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਸੀ ਕਿ ਕਿਸੇ ਨੇ ਫ਼ਰਜ਼ੀ ਈ-ਮੇਲ ਆਈਡੀ ਤੋਂ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਅਦਾਕਾਰਾ ਕੰਗਨਾ ਰਣੌਤ ਨੂੰ ਈ-ਮੇਲ ਭੇਜੇ ਹਨ।

Share