ਜ਼ਿਲੇ ਦੇ ਸਿਖਿਆ ਵਿਭਾਗ, ਪੰਚਾਇਤਾਂ, ਮਾਪਿਆਂ ਅਤੇ ਸਾਂਝੀ ਸਿਖਿਆ ਦਾ ਸਾਂਝਾ ਸਫ਼ਰ

342
Share

ਸਾਂਝੀ ਸਿਖਿਆ ਸੰਸਥਾ ਦੇ ਪਟਿਆਲਾ ਵਿਚਲੇ ਜ਼ਿਲਾ ਪੱਧਰੀ ਕਾਰਜਾਂ ਦਾ ਹੋਇਆ ਇੱਕ ਸਾਲ ਮੁਕੰਮਲ
ਪਟਿਆਲਾ, 26 ਨਵੰਬਰ (ਪੰਜਾਬ ਮੇਲ)- ਜ਼ਿਲ੍ਹਾ ਪਟਿਆਲ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸੁਧਾਰ ਲਈ ਕੰਮ ਕਰ ਰਹੀ ਸਾਂਝੀ ਸਿੱਖਿਆ ਸੰਸਥਾ ਵੱਲੋਂ ਜ਼ਿਲ੍ਹੇ ਵਿੱਚ ਇੱਕ ਸਾਲ ਪੂਰਾ ਹੋਣ ਤੇ ਔਨਲਾਈਨ ਈਵੈਂਟ ਕਰਵਾਇਆ ਗਿਆ| ਇਸ ਦੌਰਾਨ ਸੰਸਥਾ ਵੱਲੋਂ ਆਪਣੇ ਮਿਸ਼ਨ ਨੂੰ ਸਾਂਝਾ ਕਾਰਨ ਤੋਂ ਇਲਾਵਾ ਇੱਕ ਸਾਲ ਦੌਰਾਨ ਕੀਤੇ ਗਏ ਕੰਮ ਨੂੰ ਸਾਂਝਾ ਕੀਤਾ ਗਿਆ | ਇਸ ਮੌਕੇ ਤੇ ਸੰਸਥਾ ਵਿੱਚ ਕੰਮ ਕਰ ਰਹੇ ਯੰਗ ਲੀਡਰਸ ਵੱਲੋਂ ਆਪਣੇ ਕੰਮ ਨੂੰ ਸਭ ਨਾਲ਼ ਸਾਂਝਾ ਕਰਨ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਸਮਾਜ ਅਤੇ ਅਧਿਆਪਕਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਸਾਂਝਾ ਕੀਤਾ ਗਿਆ |
ਇਸ ਦੌਰਾਨ ਇੰਡੀਆ ਐਡੂਕੈਸ਼ਨ ਸੰਸ੍ਥਾ ਤੋਂ ਅਸ਼ੀਸ਼ ਸ਼ੁਕਲਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਇਸ ਮੌਕੇ ਤੇ ਸੰਸਥਾ ਵੱਲੋਂ ਥੋੜੇ ਜਿਹੇ ਸਮੇਂ ਵਿੱਚ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਟਿਆਲ਼ਾ, ਫ਼ਤਹਿਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਵੱਡੇ ਪੱਧਰ ਤੇ ਕੀਤੇ ਜਾ ਰਹੇ ਕੰਮ ਨੂੰ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਵੱਡਾ ਕਦਮ ਦੱਸਿਆ ਅਤੇ ਸੰਸਥਾ ਦੇ ਸਿੱਖਿਆ ਵਿਭਾਗ ਨਾਲ਼ ਮਿਲ ਕੇ ਕੀਤੇ ਜਾ ਰਹੇ ਸੁਧਾਰਾਂ ਦੀ ਪ੍ਰਸੰਸਾ ਕੀਤੀ |

ਇਸ ਦੌਰਾਨ ਅਮਰੀਕਾ ਤੋਂ ਈਕੋ ਸਿੱਖ ਸੰਸਥਾ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ ਆਪਣੇ ਕੰਮ ਨੂੰ ਹੋਰ ਵਧੀਆ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੰਜ਼ਿਲ ਸੰਸਥਾ ਤੋਂ ਰਵੀ ਗੁਲਾਟੀ ਅਤੇ ਪ੍ਰੀਤਲੜੀ ਮੈਗਜ਼ੀਨ ਦੇ ਐਡੀਟਰ ਪੂਨਮ ਸਿੰਘ ਵੀ ਇਸ ਦੌਰਾਨ ਹਾਜ਼ਿਰ ਰਹੇ | ਇਸ ਦੌਰਾਨ ਅਮਰੀਕਾ ਤੋਂ ਈਕੋ ਸਿੱਖ ਸੰਸਥਾ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ ਆਪਣੇ ਕੰਮ ਨੂੰ ਹੋਰ ਵਧੀਆ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਮੰਜ਼ਿਲ ਸੰਸਥਾ ਤੋਂ ਰਵੀ ਗੁਲਾਟੀ ਅਤੇ ਪ੍ਰੀਤਲੜੀ ਮੈਗਜ਼ੀਨ ਦੇ ਐਡੀਟਰ ਪੂਨਮ ਸਿੰਘ ਵੀ ਇਸ ਦੌਰਾਨ ਹਾਜ਼ਿਰ ਰਹੇ | ਰਵੀ ਗੁਲਾਟੀ ਅਤੇ ਪੂਨਮ ਸਿੰਘ ਵੱਲੋਂ ਇਸ ਮੌਕੇ ਤੇ ਬੋਲਦਿਆਂ ਪੰਜਾਬ ਵਿੱਚ ਬਦਲਾਵ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਮਾਜ ਦੀ ਲੋੜ ਦੱਸਿਆ ਅਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਨ ਬਾਰੇ ਵੀ ਸਾਂਝਾ ਕੀਤਾ |

ਸਾਂਝੀ ਸਿੱਖੀਆ ਨੌਜਵਾਨ ਪੇਸ਼ੇਵਰਾਂ ਦੀ ਇੱਕ ਸਮੂਹਕ ਲਹਿਰ ਹੈ ਜਿਸਦਾ ਉਦੇਸ਼ ਸੰਵਾਦਾਂ ਨੂੰ ਸਮਰੱਥਾ ਅਤੇ ਕਮਿਊਨਿਟੀ ਬਣਾ ਕੇ ਪੰਜਾਬ ਦੀ ਜਨਤਕ ਸਿਖਿਆ ਪ੍ਰਣਾਲੀ ਨੂੰ ਬਦਲਣਾ ਹੈ। ਸੰਸਥਾਵਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਅਤੇ 3 ਜ਼ਿਲ੍ਹਿਆਂ – ਰੋਪੜ, ਪਟਿਆਲਾ ਅਤੇ ਫਤਿਹਗੜ ਸਾਹਿਬ ਵਿੱਚ ਸਹਿਯੋਗੀ ਹਿੱਸੇਦਾਰਾਂ ਤੋਂ ਇਲਾਵਾ, ਇਹ ਰਾਜ ਪੱਧਰ ‘ਤੇ ਨੀਤੀਗਤ ਅਤੇ ਅਭਿਆਸ ਵੀ ਕਰਦਾ ਹੈ ਤਾਂ ਜੋ ਪੂਰੇ ਪੰਜਾਬ ਵਿੱਚ ਪ੍ਰਭਾਵਸ਼ਾਲੀ ਸਿਖਲਾਈ ਅਤੇ ਪ੍ਸ਼ਾਸਨ ਚਲਾਇਆ ਜਾ ਸਕੇ।

 


Share