ਜ਼ਾਇਡਸ ਕੈਡਿਲਾ ਵੈਕਸੀਨ ਨੂੰ ਐਮਰਜੈਂਸੀ ਤੌਰ ’ਤੇ ਪ੍ਰਵਾਨਗੀ

312
Share

-‘ਜ਼ਾਇਕੋਵ-ਡੀ’ ਦੀਆਂ ਲੱਗਣਗੀਆਂ ਤਿੰਨ ਖੁਰਾਕਾਂ; 12 ਸਾਲ ਤੋਂ ਵੱਡੇ ਬੱਚਿਆਂ ਲਈ ਵੀ ਕਾਰਗਰ
ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਜ਼ਾਇਡਸ ਕੈਡਿਲਾ ਦੀਆਂ ਤਿੰਨ ਖੁਰਾਕਾਂ ਵਾਲੀ ਵੈਕਸੀਨ ‘ਜ਼ਾਇਕੋਵ-ਡੀ’ ਨੂੰ ਐਮਰਜੈਂਸੀ ਤੌਰ ’ਤੇ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜ਼ਾਇਕੋਵ-ਡੀ ਕਰੋਨਾ ਲਾਗ ਖ਼ਿਲਾਫ਼ ਦੁਨੀਆਂ ਦੀ ਪਹਿਲੀ ਡੀ.ਐੱਨ.ਏ. ਵੈਕਸੀਨ ਹੈ। ਦੇਸ਼ ’ਚ ਇਹ ਛੇਵੀਂ ਵੈਕਸੀਨ ਹੈ, ਜਿਸ ਨੂੰ ਕਰੋਨਾ ਦੇ ਇਲਾਜ ਲਈ ਵਰਤਿਆ ਜਾਵੇਗਾ। ਕੈਡਿਲਾ ਹੈਲਥਕੇਅਰ ਦੇ ਐੱਮ.ਡੀ. ਸ਼ਾਰਵਿਲ ਪਟੇਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਵੈਕਸੀਨ 12 ਤੋਂ 18 ਸਾਲ ਦੇ ਉਮਰ ਵਰਗ ’ਤੇ ਵੀ ਕਾਰਗਰ ਸਾਬਿਤ ਹੋਵੇਗੀ। ਅਹਿਮਦਾਬਾਦ ਆਧਾਰਿਤ ਫਾਰਮਾ ਕੰਪਨੀ ਨੇ ਪਹਿਲੀ ਜੁਲਾਈ ਨੂੰ ਆਪਣੀ ਵੈਕਸੀਨ ਦੀ ਹੰਗਾਮੀ ਤੌਰ ’ਤੇ ਵਰਤਣ ਲਈ ਅਰਜ਼ੀ ਦਿੱਤੀ ਸੀ। ਉਧਰ, ਜੌਹਨਸਨ ਐਂਡ ਜੌਹਨਸਨ ਨੇ 12 ਤੋਂ 17 ਸਾਲ ਤੱਕ ਦੇ ਬੱਚਿਆਂ ’ਤੇ ਆਪਣੀ ਕੋਵਿਡ-19 ਵੈਕਸੀਨ ਦੇ ਅਧਿਐਨ ਲਈ ਭਾਰਤੀ ਡਰੱਗ ਰੈਗੂਲੇਟਰ ਨੂੰ ਅਰਜ਼ੀ ਦਿੱਤੀ ਹੈ।

Share