ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਰੁੱਧ ਧਰਨੇ ਉੱਪਰ ਬੈਠੇ ‘ਆਪ’ ਵਿਧਾਇਕ ਤੇ ਸੈਂਕੜੇ ਸਾਥੀਆਂ ਖਿਲਾਫ ਕੇਸ

551
Share

ਤਰਨ ਤਾਰਨ, 21 ਅਗਸਤ (ਪੰਜਾਬ ਮੇਲ)-  ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਧਰਨੇ ਉੱਪਰ ਬੈਠੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਉੱਪਰ ਪੁਲਿਸ ਕੇਸ ਦਰਜ ਕਰ ਲਿਆ ਗਿਆ ਹੈ।
ਤਰਨ ਤਾਰਨ ਸਦਰ ਥਾਣਾ ਪੁਲਿਸ ਨੇ ਬੀਤੀ ਰਾਤ ਆਪ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਣੇ 21 ਵਰਕਰਾਂ ਤੋਂ ਇਲਾਵਾ 125 ਆਣਪਛਾਤੇ ਵਰਕਰਾਂ ਉਪਰ ਮਾਮਲਾ ਦਰਜ ਕੀਤਾ ਹੈ।
ਇਨ੍ਹਾਂ ਧਰਨਾਕਾਰੀਆਂ ਵਿਰੁੱਧ ਥਾਣਾ ਸਦਰ ਪੁਲਿਸ ਨੇ 188, 269, 341, 342, 270, 283, ਭ, ਦ, ਸ, 5 ਬੀ, ਡਿਜਸਟਰ ਮੈਨਜਮੈਟ, ਐਕਟ 2005, 08 ਬੀ, ਨੈਸ਼ਨਲ ਹਾਈਵੇ ਐਕਟ 1956 ਧਾਰਾ ਲਾਈਆਂ ਗਈਆਂ ਹਨ।


Share