ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੋਇਆ ਭਾਰਤੀ ਗ੍ਰਿਫ਼ਤਾਰ

568
Share

ਵਾਸ਼ਿੰਗਟਨ, 18 ਅਗਸਤ (ਪੰਜਾਬ ਮੇਲ)- ਕੈਨੇਡਾ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖ਼ਲ ਹੋ ਰਹੇ ਇਕ ਭਾਰਤੀ ਨਾਗਰਿਕ ਨੂੰ ਅਮਰੀਕੀ ਸਰਹੱਦੀ ਗਸ਼ਤੀ ਦਲ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਨਾਗਰਿਕ ਪੈਦਲ ਹੀ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖ਼ਲ ਹੋ ਗਿਆ ਸੀ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸੰਘੀ ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਉਜਾਗਰ ਨਹੀਂ ਕੀਤੀ ਅਤੇ ਉਸ ਨੂੰ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ।
ਅਮਰੀਕੀ ਸਰਹੱਦੀ ਪੁਲਿਸ ਦੇ ਬਿਆਨ ਦੇ ਮੁਤਾਬਕ, ਮੋਂਟਾਨਾ ‘ਚ ਸਵੀਟ ਗ੍ਰਾਸ ਸਟੇਸ਼ਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਅਲਬਰਟਾ ਸੂਬੇ ‘ਚ ਕੋਟਸ ਤੋਂ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਇਕ ਵਿਅਕਤੀ ਨੂੰ ਦੇਸ਼ ਦੀ ਸੀਮਾ ‘ਚ ਦਾਖਲ ਹੁੰਦੇ ਦੇਖਿਆ। ਬਿਆਨ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਅਤੇ ਇਹ ਪਤਾ ਚੱਲਿਆ ਕਿ ਉਹ ਭਾਰਤੀ ਹੈ। ਉਸ ਨੇ ਜਾਣਬੁੱਝ ਕੇ ਕੈਨੇਡਾ ਤੋਂ ਅਮਰੀਕਾ ਆਉਣ ਦੀ ਗੱਲ ਸਵੀਕਾਰ ਕੀਤੀ।
ਸਰਹੱਦੀ ਪੁਲਿਸ ਨੇ ਕਿਹਾ, ”ਵਿਅਕਤੀ ਦੇ ਕੋਲ ਕਈ ਬੈਗ ਸਨ ਪਰ ਉਨ੍ਹਾਂ ਵਿਚ ਕੁਝ ਵੀ ਖਤਰਨਾਕ ਨਹੀਂ ਮਿਲਿਆ।” ਉਨ੍ਹਾਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਨੂੰ ਅਮਰੀਕਾ ਤੋਂ ਬਾਹਰ ਭੇਜ ਦਿੱਤਾ ਗਿਆ ਹੈ।


Share