ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੇ ਦੋਸ਼ ਹੇਠ ਤਿੰਨ ਭਾਰਤੀ ਗਿ੍ਰਫ਼ਤਾਰ

207
Share

ਵਾਸ਼ਿੰਗਟਨ, 6 ਦਸੰਬਰ (ਪੰਜਾਬ ਮੇਲ)- ਤਿੰਨ ਭਾਰਤੀ ਜਿਨ੍ਹਾਂ ਨੂੰ ਪਹਿਲਾਂ ਭਾਰਤ ਡਿਪੋਰਟ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਹੁਣ ਮੁੜ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਦੇ ਦੋਸ਼ ਹੇਠ ਯੂ.ਐੱਸ. ਵਰਜਿਨ ਆਈਲੈਂਡ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਇਕ ਅਮਰੀਕੀ ਅਟਾਰਨੀ ਨੇ ਦੱਸਿਆ ਕਿ ਕਿ੍ਰਸ਼ਨਾਬੇਨ ਪਟੇਲ (25), ਨਿਕੁੰਜਕੁਮਾਰ ਪਟੇਲ (27) ਤੇ ਅਸ਼ੋਕ ਕੁਮਾਰ ਪਟੇਲ (39) ਨੂੰ ਸੇਂਟ ਕ੍ਰੋਇਕਸ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਉਹ 24 ਨਵੰਬਰ ਨੂੰ ਫਲੋਰਿਡਾ ਲਈ ਇਕ ਉਡਾਣ ਲੈਣ ਦੀ ਤਿਆਰੀ ਕਰ ਰਹੇ ਸਨ। ਦੋਸ਼ੀ ਪਾਏ ਜਾਣ ’ਤੇ ਇਨ੍ਹਾਂ ਨੂੰ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਡਿਪੋਰਟ ਕੀਤਾ ਜਾ ਸਕਦਾ ਹੈ। 2 ਦਸੰਬਰ ਨੂੰ ਭਾਰਤੀ ਨਾਗਰਿਕਾਂ ਨੂੰ ਮੈਜਿਸਟਰੇਟ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਅਮਰੀਕੀ ਅਟਾਰਨੀ ਮੁਤਾਬਕ ਉਹ ਜਹਾਜ਼ ਵਿਚ ਬੈਠਣ ਦੀ ਤਿਆਰੀ ਕਰ ਰਹੇ ਸਨ, ਤਾਂ ਸਿਸਮਟ ਚੈੱਕ ਵਿਚ ਇਨ੍ਹਾਂ ਦੇ ਲਾਇਸੈਂਸ ਗ਼ੈਰਕਾਨੂੰਨੀ ਪਾਏ ਗਏ।

Share