ਗ਼ਦਰ ਹਾਲ ਸਾਨ ਫਰਾਂਸਿਸਕੋ ਦੀ ਨਵ ਉਸਾਰੀ ਲਈ ਵਫ਼ਦ ਭਾਰਤੀ ਕੌਂਸਲਰ ਜਰਨਲ ਸਾਨ ਫਰਾਂਸਿਸਕੋ ਨੂੰ ਮਿਲਿਆ

171
Share

ਸਾਨ ਫਰਾਂਸਿਸਕੋ, 19 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਸ਼ਹੀਦ ਊਧਮ ਸਿੰਘ ਫਾਊਂਡੇਸਨ ਨੌਰਥ ਅਮਰੀਕਾ ਦਾ ਇਕ ਵਫ਼ਦ ਜਿਸ ਵਿਚ ਪ੍ਰਧਾਨ ਗੁਲਿੰਦਰ ਗਿੱਲ, ਸੈਕਟਰੀ ਜਨਕ ਰਾਜ ਸਿੱਧਰਾ, ਬਲਵਿੰਦਰ ਡੁਲਕੂ, ਜਸਮੀਤ ਸਿੰਘ ਹੁੰਦਲ਼, ਸੁਮੀਤ ਸਿੰਘ ਤੇ ਸਲਾਹਕਾਰ ਚਰਨ ਸਿੰਘ ਜੱਜ, ਜੂਨ 16 2021 ਨੂੰ ਗ਼ਦਰ ਹਾਲ 5 6 ਵਿਚ ਭਾਰਤੀ ਦੂਤਾਵਾਸ ਦੇ ਮੁਖੀ ਡਾਕਟਰ ਨਗਿਦਰਾ ਪ੍ਰਸਾਦ ਤੇ ਡਿਪਟੀ ਰਾਜੇਸ਼ ਨਾਇਕ ਨੂੰ ਮਿਲੇ। ਜਿਸ ਵਿਚ ਗ਼ਦਰ ਹਾਲ ਦੀ ਮੁੜ ਉਸਾਰੀ ਵਿਚ ਆ ਰਹੀ ਦੇਰੀ ਬਾਰੇ ਖੁੱਲ ਕੇ ਵਿਚਾਰ ਕੀਤੇ ਗਏ। ਪ੍ਰਧਾਨ ਗੁਲਿੰਦਰ ਗਿੱਲ ਨੇ ਗ਼ਦਰ ਹਾਲ ਦੀ ਨਵੀਂ ਉਸਾਰੀ ਲਈ ਫੰਡ ਜੋ ਕਿ ਸੀਤਾਰਾਮ ਯੇਚੁਰੀ ਦੇ ਯਤਨਾਂ ਸਦਕਾ ਉਸ ਸਮੇਂ ਦੇ ਪ੍ਰਾਈਮ ਮਨਿਸਟਰ ਡਾਕਟਰ ਮਨਮੋਹਨ ਸਿੰਘ ਨੇ ਕੋਚੀ ’ਚ ਪ੍ਰਵਾਸੀ ਭਾਰਤੀ ਦਿਵਸ ’ਤੇ 8 ਜਨਵਰੀ 2013 ਨੂੰ 4,000,000 ਡਾਲਰ ਗ਼ਦਰ ਹਾਲ ਸਨਫਰਾਸਿਸਕੋ ਦੀ ਨਵੀਂ ਉਸਾਰੀ ਲਈ ਭਾਰਤ ਸਰਕਾਰ ਵੱਲੋਂ ਮਨਜ਼ੂਰ ਕਰ ਦਿੱਤੇ। ਜੋ ਕਿ ਪਿਛਲੇ ਅੱਠ ਸਾਲ ਤੋਂ ਭਾਰਤ ਸਰਕਾਰ ਕੋਲ ਪਏ ਹਨ। ਇਸ ਸਮੇਂ ਚ ਤਿੰਨ ਭਾਰਤੀ ਦੂਤਾਵਾਸ ਦੇ ਮੁਖੀ ਆਏ ਤੇ ਹਰ ਇਕ ਨੇ ਹਾਲ ਨੂੰ ਜਲਦੀ ਮੁੜ ਉਸਾਰਨ ਦਾ ਪ੍ਰਣ ਕੀਤਾ। ਪਰ ਕਿਸੇ ਨਾ ਕਿਸੇ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ। ਇਸ ਗੱਲ ’ਤੇ ਚਰਨ ਸਿੰਘ ਜੱਜ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ। ਜੱਜ ਸਹਿਬ ਨੇ ਇਹ ਵੀ ਦੱਸਿਆ ਕਿ ਉਹ ਤਿੰਨ ਵਾਰ ਇਸ ਮਸਲੇ ’ਚ ਭਾਰਤ ਵੀ ਜਾ ਕੇ ਵਿਦੇਸ਼ ਮੰਤਰਾਲੇ ਦੇ ਉਚ ਅਧਿਕਾਰੀਆਂ ਨੂੰ ਮਿਲੇ ਹਨ। ਜਿਨ੍ਹਾਂ ’ਚ ਵਿਦੇਸ਼ ਮੰਤਰਾਲੇ ਦੇ ਸੈਕਟਰੀ ਮਹੇਸ਼ਵਰੀ ਤੇ ਜੁਆਇੰਟ ਸੈਕਟਰੀ ਬਾਨੀ ਰਾਓ ਨੂੰ ਦਿੱਲੀ ਮਿਲੇ। ਹਰ ਇਕ ਨੇ ਜਲਦ ਪੈਸੇ ਭੇਜ ਕੇ ਕੰਮ ਸ਼ੁਰੂ ਕਰਨ ਦਾ ਭਿਰੋਸਾ ਦਿੱਤਾ। ਪਰ ਕੰਮ ਜਿਉ ਦਾ ਤਿਉ ਹੀ ਰਿਹਾ। ਪਰ ਇਸ ਸਮੇਂ ਮੁੱਖ ਦੂਤਾਵਾਸ ਡਾਕਟਰ ਰਜਿਦਰਾ ਪ੍ਰਸਾਦ ਨੇ ਇਸ ਮੁੜ ਉਸਾਰੀ ਨੂੰ 2022 ਦੇ ਪਹਿਲੇ ਮਹੀਨੇ ’ਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ। ਜਿਹੜਾ ਕੰਮ ਦੋ ਸਾਲ ਤੋਂ ਆਰਕੀਟੈਕ ਨੇ ਕੀਤਾ ਜਾਂ ਕਰ ਰਹੇ ਨੇ, ਉਸ ਬਾਰੇ ਖੁੱਲ ਕਿ ਦੱਸਿਆ ਤੇ ਕੰਮ ਨੂੰ ਤੇਜ਼ ਰਫ਼ਤਾਰ ਨਾਲ ਕਰਨ ਲਈ ਕਮੇਟੀ ਦੀ ਭਾਗੇਦਾਰੀ ਦੀ ਸਲਾਹ ਦਿੱਤੀ। ਇਸ ਦੋ ਘੰਟੇ ਚੱਲੀ ਮੀਟਿੰਗ ’ਚ ਜਨਕ ਰਾਜ ਸਿੱਧਰਾ ਨੇ ਫਾਊਂਡੇਸ਼ਨ ਦੇ 1999 ਤੋਂ ਗਦਰੀ ਬਾਬਿਆਂ ਦੀ ਯਾਦ ਵਿਚ ਕੀਤੇ ਕੰਮ ਤੇ ਗਦਰੀ ਬਾਬਿਆਂ ਦੀਆਂ ਕੈਲੇਫੋਰਨੀਆਂ ’ਚ ਲੱਭਈਆਂ ਯਾਦਾਂ ਜਿਨ੍ਹਾਂ ’ਚ ਕਬਰਾਂ, ਗਦਰੀ ਬਾਬਿਆਂ ਦਾ ਹੋਲਟ ਫ਼ਾਰਮ ਤੇ ਪੋਸਟ ਆਫ਼ਿਸ ’ਚ ਪਏ ਮਨੀਆਰਡਰਾਂ ਦੇ ਰਜਿਸਟਰ ਲੱਭਣ ਤੱਕ ਦੇ ਕੰਮ ’ਤੇ ਵਿਸਥਾਰ ਨਾਲ ਚਾਨਣਾ ਪਾਇਆ, ਜਿਸ ਨੂੰ ਨਾਲ ਡਾਕਟਰ ਨਗਿਦਰਾ ਪ੍ਰਸਾਦ ਤੇ ਡਿਪਟੀ ਰਜੇਸ਼ ਨਾਇਕ ਸਾਹਿਬ ਨੇ ਬਹੁਤ ਧਿਆਨ ਨਾਲ ਸੁਣਿਆ ਤੇ ਗਦਰੀਆਂ ਦੇ ਪਾਏ ਆਜ਼ਾਦੀ ਦੇ ਯੋਗਦਾਨ ਦੀ ਬਹੁਤ ਸ਼ਲਾਘਾ ਵੀ ਕੀਤੀ।

Share