ਖ਼ਤਰਨਾਕ ਬਰਫ਼ੀਲੇ ਤੁਫ਼ਾਨ ਨੇ ਅਮਰੀਕਾ ‘ਚ ਰੋਕ ਦਿਤੀ ਜਿੰਦਗੀ

152
Share

ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਵਿਚ ਬਰਫੀਲਾ ਤੁਫ਼ਾਨ ਇਸ ਤਰ੍ਹਾਂ ਆਇਆ ਕਿ ਸੱਭ ਕੁੱਝ ਜੰਮ ਗਿਆ, ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ, ਸਾਰੀਆਂ ਸੜਕਾਂ ਬਰਫ ਨਾਲ ਢੱਕ ਗਈਆਂ। ਮਾਹਰਾਂ ਕਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਬਰਫੀਲਾ ਤੁਫਾਨ ਬਾਹੁਤ ਦੇਰ ਬਾਅਦ ਆਇਆ ਹੈ। ਪ੍ਰਸ਼ਾਸਨ ਵੀ ਇਕ ਦੇ ਬਾਅਦ ਇਕ ਆ ਰਹੀਆਂ ਆਫਤਾਂ ਕਾਰਨ ਪ੍ਰੇਸ਼ਾਨ ਹੈ। ਮੈਸਾਚੁਸਟੇਸ ਦੇ ਬਾਸਟਨ ਵਿਚ ਇੰਨੀ ਬਰਫ ਪਈ ਕਿ ਇੱਥੇ ਖੜ੍ਹੀਆਂ ਗੱਡੀਆਂ ਬਰਫ ਨਾਲ ਲੱਦ ਗਈਆਂ। ਜਾਣਕਾਰੀ ਮੁਤਾਬਕ ਅਮਰੀਕਾ ਦੇ ਉੱਤਰ-ਪੂਰਬੀ ਸੂਬਿਆਂ ਵਿਚ ਕਾਫੀ ਬਰਫਬਾਰੀ ਹੋਈ। ਨਿਊਯਾਰਕ, ਪੈਨਸਿਲਵੇਨੀਆ ਅਤੇ ਦੂਜੇ ਪੂਰਬ-ਉੱਤਰੀ ਸੂਬਿਆਂ ਵਿਚ ਲੱਖਾਂ ਲੋਕਾਂ ਨੇ ਇਕ ਫੁੱਟ ਤੋਂ ਜ਼ਿਆਦਾ ਬਰਫ ਨੂੰ ਦੇਖਿਆ। ਇਸ ਦੇ ਚੱਲਦਿਆਂ 6 ਕਰੋੜ ਤੋਂ ਜ਼ਿਆਦਾ ਲੋਕ ਮੇਨ ਤੋਂ ਲੈ ਕੇ ਉੱਤਰੀ ਕੈਰੋਲੀਨਾ ਤੱਕ ਅਲਰਟ ਦੇ ਦਾਇਰੇ ਵਿਚ ਰਹੇ। ਨਿਊਯਾਰਕ ਦੇ ਬ੍ਰਾਇੰਟ ਪਾਰਕ ਵਿਚ ਜੋਸਫੀਨ ਸ਼ਾ ਲਾਵੇਲ ਮੈਮੋਰੀਅਲ ਝਰਨਾ ਬਰਫ ਨਾਲ ਢਕਿਆ ਮਿਲਿਆ। ਨਿਊਯਾਰਕ ਸਿਟੀ ਵਿਚ ਰੈਸਟੋਰੈਂਟ ਆਦਿ ਵੀ ਭਾਰੀ ਬਰਫਬਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਪਾਰਕਾਂ ਵਿਚ ਪਈਆਂ ਕੁਰਸੀਆਂ ‘ਤੇ ਬਰਫ ਦੀ ਮੋਟੀ ਪਰਤ ਜੰਮ ਗਈ।

ਪ੍ਰਸ਼ਾਸਨ ਨੇ ਫਟਾਫਟ ਫੈਸਲਾ ਲੈਂਦੇ ਹੋਏ ਬਰਫੀਲੇ ਤੂਫ਼ਾਨ ਕਾਰਨ  600 ਉਡਾਣਾਂ ਰੱਦ ਕਰ ਦਿਤੀਆਂ।  ਕਈ ਥਾਵਾਂ ‘ਤੇ ਬੱਸਾਂ-ਰੇਲ ਗੱਡੀਆਂ ਵੀ ਰੱਦ ਰਹੀਆਂ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ। ਟਾਈਮਜ਼ ਸਕੁਆਇਰ ਦੇ ਬਾਹਰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਰਫ ਦਾ ਪਹਾੜ ਹੀ ਬਣ ਗਿਆ ਹੋਵੇ। ਦਰੱਖ਼ਤ ਤੇ ਪੌਦੇ ਸਭ ਬਰਫ ਨਾਲ ਲੱਦੇ ਹੋਏ ਸਨ। ਵਰਜੀਨੀਆ ਵਿਚ ਬਰਫਬਾਰੀ ਤੇ ਮੀਂਹ ਕਾਰਨ ਕਈ ਘਰਾਂ ਤੇ ਵਪਾਰਕ ਸੰਸਥਾਵਾਂ ਦੀ ਬੱਤੀ ਗੁੱਲ ਰਹੀ। ਫਿਲਹਾਲ ਅਧਿਕਾਰੀਆਂ ਦੇ ਆਦੇਸ਼ਾਂ ਉਤੇ ਸਫਾਈ ਕਰਮੀ ਅਤੇ ਹੋਰਾਂ ਦੀ ਮਦਦ ਨਾਲ ਸੜਕਾਂ ਉਤੋਂ ਬਰਫ ਦੀ ਵਿਛੀ ਹੋਈ ਬਰਫ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।


Share