ਹੱਥ ਚੁੰਮ ਕੇ ਕਰੋਨਾ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਬਾਬੇ ਦੀ ਕੋਰੋਨਾਵਾਇਰਸ ਕਾਰਨ ਮੌਤ

718
Share

-ਕਈ ਲੋਕਾਂ ਨੂੰ ਹੋਇਆ ਕੋਵਿਡ-19
ਰਤਲਾਮ, 12 ਜੂਨ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਰਤਲਾਮ ‘ਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅਖੌਤੀ ਬਾਬਾ ਆਖਰ ਆਪ ਕਰੋਨਾ ਨਾਲ ਮਰ ਗਿਆ। ਹੁਣ ਸ਼ਾਮਤ ਉਨ੍ਹਾਂ ਦੀ ਆ ਗਈ, ਜੋ ਉਸ ਕੋਲ ਇਲਾਜ ਲਈ ਗਏ ਸਨ ਤੇ ਉਨ੍ਹਾਂ ‘ਭਗਤਾਂ’ ਦਾ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਸੀ.ਐੱਚ.ਐੱਮ.ਓ. ਰਤਲਾਮ ਡਾ. ਪ੍ਰਭਾਕਰ ਨਾਨਾਵਰੇ ਨੇ ਕਿਹਾ ਕਿ ਹੁਣ ਤੱਕ ਮ੍ਰਿਤਕ ਬਾਬੇ ਦੇ ਸੰਪਰਕ ‘ਚ ਆਏ 7 ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਨ੍ਹਾਂ ਵਿਚ ਗਰਭਵਤੀ ਔਰਤ ਵੀ ਸ਼ਾਮਲ ਹੈ। ਇਸ ਅਖੌਤੀ ਬਾਬੇ ਨੇ ਲੋਕਾਂ ਦੇ ਕਰੋਨਾ ਦਾ ਅਜੀਬ ਢੰਗ ਨਾਲ ਇਲਾਜ ਕਰਨ ਦਾ ਦਾਅਵਾ ਕੀਤਾ ਸੀ, ਉਹ ਆਪਣੇ ਕੋਲ ਆਏ ‘ਭਗਤਾਂ’ ਦੇ ਹੱਥਾਂ ਨੂੰ ਚੁੰਮ ਕੇ ਕਰੋਨਾ ਨੂੰ ਠੀਕ ਕਰਨ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ ਉਹ ਪਾਣੀ ਵਿਚ ਮੰਤਰ ਮਾਰ ਕੇ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ। ਇਸ ਅਖੌਤੀ ਬਾਬੇ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਤੇ ਉਹ ਉਨ੍ਹਾਂ ਲੋਕਾਂ ਦੀ ਭਾਲ ਵਿਚ ਹੈ, ਜਿਨ੍ਹਾਂ ਦੇ ਬਾਬੇ ਨੇ ਹੱਥ ਚੁੰਮੇ ਸਨ। ਹੁਣ ਤੱਕ ਇਸ ਸ਼ਹਿਰ ਵਿਚ ਹੀ 37 ਲੋਕਾਂ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੇ ਹੱਥ ਬਾਬੇ ਨੇ ਚੁੰਮੇ ਸਨ।


Share