‘ਹੰਨਾ’ ਤੂਫਾਨ ਕਾਰਨ ਟੈਕਸਸ ‘ਚ ਭਾਰੀ ਤਬਾਹੀ

587
Share

ਟੈਕਸਸ, 27 ਜੁਲਾਈ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਵਿਚਾਲੇ ਐਤਵਾਰ ਨੂੰ ਟੈਕਸਸ ਦੇ ਕੰਢੀ ਇਲਾਕਿਆਂ ਵਿਚ ਸਮੁੰਦਰੀ ਤੂਫਾਨ ‘ਹੰਨਾ’ ਨੇ ਭਾਰੀ ਤਬਾਹੀ ਮਚਾਈ। ਟੈਕਸਸ ਵਿਚ ਹੰਨਾ ਕਾਰਨ  ਕਾਫੀ ਨੁਕਸਾਨ ਹੋਇਆ।

ਐਤਵਾਰ ਨੂੰ ਤੂਫਾਨ ਹੰਨਾ ਟੈਕਸਸ ਦੇ ਕੰਢੀ ਇਲਾਕੇ ਨਾਲ ਟਕਰਾਇਆ। ਕੰਢੀ ਇਲਾਕਿਆਂ ਵਿਚ ਭਾਰੀ ਮੀਂਹ ਦੇ ਨਾਲ ਤੇਜ਼ ਰਫਤਾਰ ਹਵਾਵਾਂ ਨੇ ਇੱਥੇ ਦੇ ਜਨਜੀਵਨ ਨੂੰ  ਪੂਰੀ ਤਰ੍ਹਾਂ ਠੱਪ ਕਰ ਦਿੱਤਾ।
ਹਵਾ ਦੀ ਰਫਤਾਰ ਦਾ ਅੰਦਾਜ਼ਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਸੜਕਾਂ ‘ਤੇ ਖੜ੍ਹੇ ਟਰੈਕਟਰ ਅਤੇ ਟਰੇਲਰ ਪਲਟ ਗਏ। ਬਿਜਲੀ ਦੇ ਪੋਲ ਉਖੜ ਕੇ ਦੂਰ ਜਾ ਡਿੱਗੇ।  ਕਈ ਵੱਡੇ ਦਰੱਖਤ ਉਖੜ ਕੇ ਜ਼ਮੀਨ ‘ਤੇ ਆ ਗਏ। ਐਨਾ ਹੀ ਨਹੀਂ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਬਣੀ ਦੀਵਾਰ ਦੇ ਕਈ ਹਿੱਸੇ ਹਵਾ  ਅਤੇ ਮੀਂਹ ਕਾਰਨ ਡਿੱਗ ਗਏ।
ਇਸ ਕਾਰਨ ਪੋਰਟ ਮੈਂਸਫੀਲਡ ਵਿਚ ਗੰਨੇ ਦੇ ਹਰੇ ਭਰੇ ਖੇਤ ਉਜੜ ਗਏ। ਤੂਫਾਨ ਦੇ ਚਲਦਿਆਂ 283,000 ਘਰਾਂ ਅਤੇ ਵਪਾਰਕ ਅਦਾਰਿਆਂ ਦੀ ਬਿਜਲੀ ਗੁਲ ਹੋ ਗਏ ਅਤੇ ਉਥੇ ਹਨ੍ਹੇਰੇ ਹੀ ਹਨ੍ਹੇਰਾ ਛਾ ਗਿਆ। ਮੈਕਸਿਕੋ ਨੇ ਅਪਣੇ ਪਲੇਟਫਾਰਮਾਂ ਤੋਂ ਉਤਪਾਦਨ ਬੰਦ ਕਰ ਦਿੱਤਾ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਟੈਕਸਸ ਦੇ ਲਈ ਜਾਰੀ ਤੂਫਾਨ ਦੀ ਚਿਤਾਵਨੀ ਨੂੰ ਰੱਦ ਕਰ ਦਿੱਤਾ ਹੈ। ਕਿਉਂਕਿ ਇਹ ਟੈਕਸਸ ਅਤੇ ਉਤਰ ਪੂਰਵੀ ਮੈਕਸਿਕੋ ਵਿਚ ਚਲਾ ਗਿਆ। ਹਾਲਾਂਕਿ ਅਜੇ ਵੀ ਦਾਅਵਾ ਕੀਤਾ ਜਾ ਰਿਹਾ ਕਿ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਭਾਰੀ ਮੀਂਹ ਦੇ ਚਲਦਿਆਂ ਖੇਤਰ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ।


Share