ਹੜ੍ਹ ਕਾਰਨ ਮਿਸ਼ੀਗਨ ‘ਚ ਐਮਰਜੈਂਸੀ ਲਾਗੂ

755
Share

ਮਿਡਲੈਂਡ, 22 ਮਈ (ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਸੂਬੇ ‘ਚ ਹੜ੍ਹ ਕਾਰਨ ਐਮਰਜੰਸੀ ਲਾਗੂ ਕਰ ਦਿੱਤੀ ਗਈ ਹੈ। ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ। ਟਰੰਪ ਨੇ ਮੱਧ ਮਿਸ਼ੀਗਨ ਵਿਚ ਆਏ ਹਨ੍ਹ ਕਾਰਨ ਗ੍ਰਹਿ ਮੰਤਰਾਲਾ ਅਤੇ ਸੰਘੀ ਐਮਰਜੈਂਸੀ ਏਜੰਸੀ ਨੂੰ ਰਾਹਤ ਕਾਰਜਾਂ ਵਿਚ ਖੁਦਮੁਖਤਿਆਰੀ ਦਾ ਅਧਿਕਾਰ ਦਿੰਦੇ ਹੋਏ ਐਮਰਜੈਂਸੀ ਦੇ ਐਲਾਨ ‘ਤੇ ਹਸਤਾਖ਼ਰ ਕੀਤਾ ਹੈ। ਹੜ੍ਹ ਕਾਰਨ ਅਨੇਕ ਲੋਕਾਂ ਨੂੰ ਕੈਂਪਾਂ ਵਿਚ ਸੁਰੱਖਿਅਤ ਲਿਜਾਇਆ ਗਿਆ ਹੈ। ਇਨ੍ਹਾਂ ਕੈਂਪਾਂ ਦੇ ਮੈਨੇਜਰ ਜੇਰੀ ਵਸੇਰਮੈਨ ਨੇ ਦੱਸਿਆ ਕਿ ਇਥੇ ਜ਼ਿਆਦਾਤਰ ਬਜ਼ੁਰਗ ਹਨ।ਉਨ੍ਹਾਂ ਅੱਗੇ ਕਿਹਾ ਕਿ ਮਿਡਲੈਂਡ ਹਾਈ ਸਕੂਲ ਦੇ ਜਿਮ ਵਿਚ ਆਏ ਲੋਕਾਂ ਵਿਚ 90 ਫੀਸਦ ਬਜ਼ੁਰਗ ਹੈ। ਇਨ੍ਹਾਂ ਕੈਂਪਾਂ ਵਿਚ ਲੋਕਾਂ ਦੀ ਉਮਰ ਅਤੇ ਕੋਵਿਡ 19 ਦੀ ਮਹਾਮਾਰੀ ਨੂੰ ਦੇਖਦੇ ਹੋਏ ਵਾਧੂ ਸਾਵਧਾਨੀਆਂ ਵਰਤੀਆਂ ਗਈਆਂ।


Share